ਸੁੱਖਾ ਬਾਊਂਸਰ ਦੀ ਭਾਂਡੇ ਮਾਜਣ ਤੋਂ ਲੈ ਕੇ ਬਾਲੀਵੁੱਡ ਦੇ ਸਫਰ ਦੀ ਕਹਾਣੀ

632

ਕਹਿੰਦੇ ਹਨ ਕਿ ਮਿਹਨਤ ਕਰਨ ਵਾਲਿਆਂ ਦੀ ਕਦੇ ਵੀ ਹਾਰ ਨਹੀ ਹੁੰਦੀ, ਮਿਹਨਤ ਕਰਨ ਵਾਲਿਆਂ ਨੂੰ ਕਦੇ ਨਾ ਕਦੇ ਸਫਲਤਾ ਜਰੂਰ ਮਿਲਦੀ ਹੈ, ਅਜਿਹਾ ਹੀ ਕੁਝ ਪੰਜਾਬ ਦੇ ਪਿੰਡ ਮਾਣਕ ਮਾਜਰੇ ਦੇ ਰਹਿਣ ਵਾਲੇ ਸੁੱਖੇ ਬਾਊਂਸਰ ਨਾਲ ਜੋ ਕਿ ਕਬਾੜ ਦਾ ਕੰਮ ਕਰਦਾ ਹੁੰਦਾ ਸੀ ਉਸ ਦੀ ਐਂਟਰੀ ਅੱਜ ਬਾਲੀਵੱਡ ‘ਚ ਹੋ ਗਈ ਹੈ। ਤਹਾਨੂੰ ਦੱਸ ਦਇਏ ਕਿ ਉਹ ਇੱਕ ਫਿਲਮ ਦਾ ਹਿੱਸਾ ਬਣਨ ਜਾ ਰਿਹਾ ਹੈ। ਇਸ ਦਾ ਇੱਕ ਪੋਸਟਰ ਵੀ ਸੁੱਖੇ ਨੇ ਆਪਣੇ ਫੇਸਬੁੱਕ ਤੇ ਸਾਂਝਾ ਕੀਤਾ ਹੈ। ਇਸ ਫਿਲਮ ਦਾ ਨਾਮ ਹੈ ਖ਼ਾਨਦਾਨੀ ਸ਼ਫਾਖਾਨਾ, ਜਿਸ ਵਿੱਚ ਸੁੱਖਾ ਸੋਨਾਕਸ਼ੀ ਸਿਨ੍ਹਾ ਨਾਲ ਫ਼ਿਲਮ ਚ ਨਜ਼ਰ ਆਏਗਾ।

ਸੁੱਖੇ ਨੇ ਆਪਣੀ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਉਹ ਘਰ ਦੇ ਗੁਜ਼ਾਰੇ ਲਈ ਉਹ ਕਦੇ ਪਕੌੜਿਆਂ ਦੀ ਰੇਹੜੀ ਲਗਾਉਂਦਾ ਅਤੇ ਕਦੇ ਕਿਸੇ ਦੁਕਾਨ ‘ਤੇ ਕੰਮ ਕਰਦਾ ਹੁੰਦਾ ਸੀ ਪਰ ਦੁਕਾਨ ਵਾਲੇ ਉਸ ਨੂੰ ਲੇਟ ਆਉਣ ਕਾਰਨ ਅਕਸਰ ਗਾਲਾਂ ਕੱਢਦੇ ਹੁੰਦੇ ਸਨ । ਸੁੱਖੇ ਦੀ ਪੜ੍ਹਾਈ ਦੀ ਗੱਲ ਕੀਤੀ ਜਾਵੇ ਤਾਂ ਤੰਗੀਆਂ ਤੁਰਸ਼ੀਆਂ ਕਾਰਨ ਸੁੱਖਾ ਛੇਵੀਂ ਜਮਾਤ ‘ਚ ਸਕੂਲ ਚੋਂ ਹਟ ਗਿਆ ਸੀ ਅਤੇ ਭਾਂਡੇ ਮਾਂਜਦਾ ਹੁੰਦਾ ਸੀ ।ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ ।ਜਿਸ ਕਾਰਨ ਉਸ ਨੇ ਉਸ ਦੁਕਾਨ ‘ਤੇ ਕੰਮ ਕਰਨਾ ਛੱਡ ਦਿੱਤਾ ਅਤੇ ਕਬਾੜ ਦਾ ਕੰਮ ਕਰਨਾ ਲੱਗ ਪਿਆ । ਸੁੱਖੇ ਦੀ ਪਹਿਚਾਣ ਲੁਧਿਆਣਾ ਦੇ ਰਾਏਕੋਟ ਹੋਏ ਇੱਕ ਕਬੱਡੀ ਟੂਰਨਾਮੈਂਟ ਤੋਂ ਬਾਅਦ ਉਸ ਦੀ ਚੜਤ ਹੋ ਗਈ ।ਵਿਆਹ ਤੋਂ ਬਾਅਦ ਸੁੱਖਾ ਆਪਣੇ ਪਿੰਡ ਦੇ ਮੁੰਡਿਆਂ ਨੂੰ ਜਿੰਮ ‘ਚ ਕਸਰਤ ਕਰਦੇ ਹੋਏ ਵੇਖਿਆ ਕਰਦਾ ਸੀ । ਜਿਸ ਤੋਂ ਬਾਅਦ ਉਸ ਦੇ ਮਨ ‘ਚ ਵੀ ਆਪਣੀ ਬਾਡੀ ਨੂੰ ਸੁਡੋਲ ਬਨਾਉਣ ਦਾ ਸ਼ੌਂਕ ਜਾਗਿਆ ਅਤੇ ਉਹ ਵੀ ਜਿੰਮ ਜਾਣ ਲੱਗ ਪਿਆ । Video credit:- Sukha bouncer fb page