ਜਿੰਦਗੀ ਨੂੰ ਖਤਰੇ ‘ਚ ਪਾ ਕੇ ਪੰਜਾਬੀ ਟੱਪਦੇ ਨੇ ਅਮਰੀਕਾ ਦੀ ਸਰਹੱਦ

423

ਪੰਜਾਬੀਆਂ ‘ਚ ਵਿਦੇਸ਼ ਜਾਣ ਦੀ ਹੋੜ ਇਸ ਕਦਰ ਵੱਧ ਗਈ ਹੈ ਕਿ ਉਹ ਵਿਦੇਸ਼ ਜਾਣ ਲਈ ਹਰ ਕੋਸ਼ਿਸ ਕਰਦੇ ਹਨ। ਵਿਦੇਸ਼ ਜਾਣ ਲਈ ਉਹ ਗੈਰ ਕਾਨੂੰਨੀ ਰਾਹ ਅਪਣਾਉਣ ਤੋਂ ਵੀ ਗੁਰੇਜ਼ ਨਹੀ ਕਰਦੇ, ਇਸ ਦੀ ਉਦਹਾਰਨ ਇਸ ਵੀਡਿਓ ਤੋਂ ਦੇਖਣ ਨੂੰ ਮਿਲਦੀ ਹੈ। ਵੀਡੀਓ ਵਿੱਚ ਤੁਸੀ ਦੇਖ ਸਕਦੇ ਹੋ ਕਿ ਇੱਕ ਪੂਰਾ ਪੰਜਾਬੀ ਪਰਿਵਾਰ ਆਪਣੀ ਜਾਨ ਖਤਰੇ ‘ਚ ਪਾ ਕੇ ਅਮਰੀਕਾ ਦੀ ਸਰਹੱਦ ‘ਚ ਦਾਖਲ ਹੁੰਦਾ ਹੈ। ਇਹ ਵੀਡੀਓ ਸ਼ੋਸਲ ਮੀਡਿਆ ਤੇ ਖੂਬ ਵਾਇਰਲ ਹੋ ਰਹੀ ਹੈ। ਕਈ ਦਹਾਕਿਆਂ ਤੋਂ ਇਹ ਸਿਲਸਿਲਾ ਅਮਰੀਕਾ, ਕੈਨੇਡਾ ਅਤੇ ਯੂਰਪ ਦੀਆਂ ਸਰਹੱਦਾਂ ‘ਤੇ ਜਾਰੀ ਹੈ। ਇਹ ਤਾਂ ਕਾਫ਼ੀ ਸੌਖ ਨਾਲ ਟੱਪ ਗਏ ਪਰ ਹਰ ਵਾਰ ਇਹ ਕੰਮ ਇੰਨਾ ਸੁਖਾਲਾ ਨਹੀਂ ਹੁੰਦਾ। ਮਹੀਨਿਆਂ ਬੱਧੀ ਰਾਹਾਂ ‘ਚ ਖੱਜਲ ਹੋ ਕੇ ਜੰਗਲ, ਮਾਰੂਥਲ, ਬਰਫ਼ੀਲੇ ਪਹਾੜ ਤੇ ਸ਼ੂਕਦੇ ਦਰਿਆ ਟੱਪਦਿਆਂ ਜਾਨਾਂ ਵੀ ਗਵਾਈਆਂ ਹਨ ਲੋਕਾਂ ਨੇ। ਪਰ ਇਸ ਵੀਡਿਓ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਆਪਣੀ ਜਾਨ ਦੀ ਪਰਵਾਹ ਨਾ ਕੀਤੇ ਬਿਨ੍ਹਾਂ ਅਜਿਹਾ ਕੰਮ ਤੋਂ ਗੁਰੇਜ਼ ਨਹੀ ਕਰਦੇ