ਚੱਲਦੇ ਵਿਆਹ ‘ਚੋਂ ਪੁਲਿਸ ਨੇ ਚੱਕੀ ਲਾੜੀ, ਲਾੜਾ ਫਰਾਰ

541

ਤਰਨਤਾਰਨ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦੇ ਪਿੰਡ ਜੌਰਲ ਰਾਜੂ ਸਿੰਘ ਦੀ ਇੱਕ ਔਰਤ ਵੱਲੋਂ ਆਪਣੇ ਪਤੀ ਨੂੰ ਤਲਾਕ ਬਿਨ੍ਹਾਂ ਦਿੱਤੇ ਹੀ ਦੂਜਾ ਵਿਆਹ ਕਰਵਾਇਆ ਜਾ ਰਿਹਾ ਸੀ ਪਰ ਪਿੰਡ ਦੀ ਪੰਚਾਇਤ ਨੇ ਮੋਕੇ ਤੇ ਪਹੁੰਚ ਕੇ ਵਿਆਹ ਨੂੰ ਰੋਕ ਦਿੱਤਾ । ਜਾਣਕਾਰੀ ਅਨੁਸਾਰ ਪਿੰਡ ਜੌਹਲ ਰਾਜੂ ਸਿੰਘ ਦੀ ਰਹਿਣ ਵਾਲੇ ਮੰਗਲ ਸਿੰਘ ਪੁੱਤਰ ਜਗੀਰ ਸਿੰਘ ਨੇ ਥਾਣਾ ਸਿਟੀ ‘ਚ ਸ਼ਿਕਾਇਤ ਕੀਤੀ ਸੀ Video Credit: Punjabi Lok channel
ਕਿ ਉਸ ਦੀ ਪਤਨੀ ਉਸ ਨੂੰ ਬਿਨ੍ਹਾਂ ਤਲਾਕ ਦਿੱਤੇ ਦੂਜਾ ਵਿਆਹ ਮਨਜੋਤ ਸਿੰਘ ਵਾਸੀ ਠੱਠੀ ਖਾਰਾ ਨਾਲ ਕਰਵਾਉਣ ਲਈ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਲਾਵਾਂ ਲੈਣ ਜਾ ਰਹੀ ਹੈ, ਜਿਸ ‘ਤੇ ਥਾਣਾ ਸਿਟੀ ਦੇ ਸਬ ਇੰਸਪੈਕਟਰ ਬਲਜੀਤ ਕੌਰ ਨੇ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਗਏ ਅਤੇ ਵਿਆਹ ਸਮਾਗਮ ਨੂੰ ਤੁਰੰਤ ਰੋਕਣ ਲਈ ਕਿਹਾ | ਪੁਲਿਸ ਨੂੰ ਦੇਖ ਮਨਜੋਤ ਸਿੰਘ ਗੁਰਦੁਆਰਾ ਸਾਹਿਬ ‘ਚੋਂ ਫਰਾਰ ਹੋ ਗਿਆ। ਮਨਪ੍ਰੀਤ ਕੌਰ ਨੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਉਸਦਾ ਪਤੀ ਮੰਗਲ ਸਿੰਘ ਨਸ਼ੇ ਦਾ ਆਦੀ ਹੈ ਤੇ ਉਹ ਨਸ਼ਾ ਵੇਚਦਾ ਵੀ ਹੈ ਮੇਰੇ ਨਾਲ ਮਾਰਕੁੱਟ ਕਰਦਾ ਹੈ ਅਤੇ ਮੈਨੂੰ ਘਰ ਨਹੀਂ ਵੜਨ ਦਿੰਦਾ ਤੇ ਕਹਿੰਦਾ ਹੈ ਕਿ ਤੂੰ ਹੋਰ ਕਿਤੇ ਹੋਰ ਵਿਆਹ ਕਰਵਾ ਲੈ, ਜਿਸ ਕਾਰਨ ਉਹ ਅੱਜ ਆਪਣੀ ਮਰਜੀ ਨਾਲ ਦੂਸਰਾ ਵਿਆਹ ਕਰਵਾਉਣ ਜਾ ਰਹੀ ਸੀ ਅਤੇ ਉਸ ਦੇ ਪਤੀ ਵਲੋਂ ਉਸ ਉਤੇ ਲਗਾਏ ਜਾ ਰਹੇ ਦੋਸ਼ ਬੇ-ਬੁਨਿਆਦ ਹਨ |