ਗਰੀਬ ਪਰਿਵਾਰ ਨੂੰ ਬਿਜਲੀ ਮਹਿਕਮੇ ਨੇ ਭੇਜਿਆ 1 ਅਰਬ ਦਾ ਬਿੱਲ

346

ਉੱਤਰ ਪ੍ਰਦੇਸ਼ ਦੇ ਹਾਪੜ ਜਿਲ੍ਹੇ ਦੇ ਚਮਰੀ ਇਲਾਕੇ ‘ਚ ਬਿਜਲੀ ਮਹਿਕਮੇ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਜਿੱਥੇ ਕਿ ਇੱਕ ਗਰੀਬ ਪਰਿਵਾਰ ਦਾ ਬਿਲ ੧ ਅਰਬ ਰੁਪਏ ਤੋਂ ਜਿਆਦਾ ਅਇਆ ਹੈ ਜਦੋਂ ਇਸ ਦਾ ਪਤਾ ਗਰੀਬ ਗਾਹਕ ਨੂੰ ਲੱਗਿਆ ਦਾ ਉਸਦੇ ਹੋਸ਼ ਉੱਡ ਗਏ। ਹਾਪੜ ਬਿਜਲੀ ਵਿਭਾਗ ਨੇ ਘਰੇਲੂ 2 ਕਿਲੋਵਾਟ ਕੁਨੈਕਸ਼ਨ ਦਾ ਬਿੱਲ ਇੱਕ ਅਰਬ 28 ਕਰੋੜ 45 ਲੱਖ 95 ਹਜ਼ਾਰ 444 ਰੁਪਏ ਭੇਜਿਆ ਹੈ। ਬਿਜਲੀ ਵਿਭਾਗ ਦੇ ਇਸ ਕਾਰਨਾਮੇ ਦੇ ਬਾਅਦ, ਖਪਤਕਾਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੇ ਦਫਤਰਾਂ ਦੇ ਚੱਕਰ ਕੱਟ ਰਿਹਾ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਦਾ ਬਿੱਲ ਸਿਰਫ 700 ਜਾਂ 800 ਰੁਪਏ ਹੀ ਆਉਂਦਾ ਸੀ, ਪਰ ਇੰਨਾ ਜਿਆਦਾ ਬਿੱਲ ਦੇਖ ਕੇ ਉਹਨਾਂ ਦੇ ਪੈਰਾਂ ਹੈਠੋਂ ਜ਼ਮੀਨ ਖਿਸਕ ਗਈ ਹੈ। ਮਹੁੱਲਾ ਚਮਰੀ ਦਾ ਵਸਨੀਕ ਸ਼ਮੀਮ ਆਪਣੇ ਪਰਿਵਾਰ ਨਾਲ ਰਹਿੰਦਾ ਹੈ ਤੇ ਉਹਨਾਂ ਦੇ ਘਰ ਦਾ ਲੋਡ ੨ ਕਿਲੋਵਾਟ ਹੈ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਬਿੱਲ ਠੀਕ ਕਰਵਾਉਣ ਲਈ ਕਈ ਦਿਨਾਂ ਤੋਂ ਚੱਕਰ ਕੱਟ ਰਹੇ ਹਨ ਪਰ ਉਹਨਾਂ ਦੀ ਸਣਵਾਈ ਨਹੀ ਹੋ ਰਹੀ। ਬਿਜਲੀ ਬੋਰਡ ਦੇ ਅਧਿਕਾਰੀ ਨੇ ਕਿਹਾ ਕਿ ਇਹ ਤਕਨੀਕੀ ਖਰਾਬੀ ਕਾਰਨ ਹੋਇਆਂ ਹੈ ਤੇ ਖਪਤਕਾਰ ਨੂੰ ਉਹਨਾਂ ਦਾ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ