10 ਵੀਂ ਕਲਾਸ ਦੀ ਵਿਦਿਅਾਥਣ ਤੇ ਤੇਜ਼ਾਬ ਦਾ ਹਮਲਾ ਕਰਨ ਵਾਲਾ ਨੌਜਵਾਨ ਕਾਬੂ…

114

10 ਵੀਂ ਕਲਾਸ ਦੀ ਵਿਦਿਅਾਥਣ ਤੇ ਤੇਜ਼ਾਬ ਦਾ ਹਮਲਾ ਕਰਨ ਵਾਲਾ ਨੌਜਵਾਨ ਕਾਬੂ…, ਲੁਧਿਅਾਣਾ ਸਥਾਨਕ ਸੰਤੋਖ ਨਗਰ ਦੀ ਗਲੀ ਨੰ. 6 ਵਿਚ ਨੌਜਵਾਨ ਵਲੋਂ ਸਕੂਲ ਜਾ ਰਹੀ ਲੜਕੀ ‘ਤੇ ਤੇਜ਼ਾਬ ਸੁੱਟਣ ਦੀ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਲੋਕਾਂ ਵਲੋਂ ਇਸ ਨੌਜਵਾਨ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਹੈ |

ਜਾਣਕਾਰੀ ਅਨੁਸਾਰ ਘਟਨਾ ਅੱਜ ਸਵੇਰੇ ਉਸ ਵਕਤ ਵਾਪਰੀ ਜਦੋਂ ਸੰਤੋਖ ਨਗਰ ਦੀ ਰਹਿਣ ਵਾਲੀ 16 ਸਾਲ ਦੀ ਲੜਕੀ ਸਵੇਰੇ ਸਕੂਲ ਜਾ ਰਹੀ ਸੀ, ਲੜਕੀ 10ਵੀਂ ਕਲਾਸ ਦੀ ਵਿਦਿਆਰਥਣ ਹੈ | ਇਸ ਦੌਰਾਨ ਉਸ ਦਾ ਪਿਛਾ ਕਰ ਰਿਹਾ ਨੌਜਵਾਨ ਮੁਸਤਫਾ ਉਥੇ ਆਇਆ ਤੇ ਉਸਨੇ ਲੜਕੀ ‘ਤੇ ਤੇਜ਼ਾਬ ਸੁੱਟ ਦਿੱਤਾ ਪਰ ਖੁਸ਼ਕਿਸਮਤੀ ਨਾਲ ਲੜਕੀ ਵਾਲ-ਵਾਲ ਬਚ ਗਈ | ਰੌਲੇ ਦੀ ਆਵਾਜ਼ ਸੁਣ ਕੇ ਉਥੇ ਲੋਕ ਇਕੱਠੇ ਹੋ ਗਏ ਤੇ ਉਨ੍ਹਾਂ ਨੇ ਮੁਸਤਫਾ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ | ਜਾਂਚ ਕਰ ਰਹੇ ਅਧਿਕਾਰੀ ਏ.ਡੀ.ਸੀ.ਪੀ. ਗੁਰਪ੍ਰੀਤ ਸਿੰਘ ਸਕੰਦ ਨੇ ਦੱਸਿਆ ਕਿ ਮੁਸਤਫਾ ਦੀ ਉਮਰ 18 ਸਾਲ ਹੈ ਤੇ ਉਹ ਹੌਜ਼ਰੀ ਵਿਚ ਕੰਮ ਕਰਦਾ ਹੈ
| ਮੁਸਤਫਾ ਪਿਛਲੇ ਕਾਫੀ ਸਮੇਂ ਤੋਂ ਲੜਕੀ ਨਾਲ ਛੇੜਛਾੜ ਕਰ ਰਿਹਾ ਸੀ | ਉਨ੍ਹਾਂ ਦੱਸਿਆ ਕਿ ਮੁਸਤਫਾ ਿਖ਼ਲਾਫ਼ ਕਾਰਵਾਈ ਕੀਤੀ ਜਾ ਰਹੀ ਹੈ |ਸਾਡੀ ਕੋਸ਼ਿਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ ਹੁੰਦੀ ਹੈ ਤਾਜ਼ਾਂ ਖਬਰਾਂ ਤੇ ਵੀਡਿਓ ਦੇਖਣ ਲੲੀ ਸਾਡਾ ਪੇਜ਼ ਲਾੲਿਕ ਜਰੂਰ ਕਰੋ ਤਾਂ ਜੋ ਮਿਲ ਸਕੇ ਹਰ ਜਾਣਕਾਰੀ ਸਭ ਤੋਂ ਪਹਿਲਾਂ..10 ਵੀਂ ਕਲਾਸ ਦੀ ਵਿਦਿਅਾਥਣ ਤੇ ਤੇਜ਼ਾਬ ਦਾ ਹਮਲਾ ਕਰਨ ਵਾਲਾ ਨੌਜਵਾਨ ਕਾਬੂ…,