ਹੀਰੇ ਦੀਆਂ ਵਾਲੀਆਂ ਗੁਆਚਣ ‘ਤੇ ਉੱਡੇ ਹੋਸ਼, ਸ਼ੱਕ ਪੈਣ ‘ਤੇ ਕੁੱਤੇ ਦਾ ਕਰਾਇਆ ਐਕਸਰੇ, ਅੰਤੜੀਆਂ ‘ਚ ਫਸੀਆਂ…!

562

ਸਥਾਨਕ ਗੁਰੂ ਰਾਮਦਾਸ ਕਲੋਨੀ ਵਿੱਚ ਰਹਿਣ ਵਾਲੇ ਪਰਿਵਾਰ ਦੇ ਪਾਲਤੂ ਕੁੱਤਾ ਚਰਚਾ ਦਾ ਵਿਸ਼ਾ ਬਣਾ ਹੋਇਆ ਹੈ ਅਤੇ ਉਸਦੇ ਪਿੱਛੇ ਕਾਰਨ ਹੈ ਡਾਇਮੰਡ ਏਅਰ ਰਿੰਗ। ਸਪਿਟਜ ਨਸਲ ਦੇ ਪਾਲਤੂ ਕੁੱਤੇ ਨੇ ਬੈਡਰੂਮ ਵਿੱਚ ਰੱਖੇ ਡਾਇਮੰਡ ਏਅਰ ਰਿੰਗ ਨਿਗਲ ਲਈ। ਏਅਰ ਰਿੰਗ ਗਾਇਬ ਹੋਣ ‘ਤੇ ਪਹਿਲਾਂ ਪਰਿਵਾਰ ਨੇ ਘਰ ਵਿੱਚ ਉਸਨੂੰ ਲੱਭਿਆ ਗਿਆ, ਪਰ ਰਿੰਗ ਨਹੀਂ ਮਿਲੀ। ਜਦੋਂ ਉਹ ਏਅਰ ਰਿੰਗ ਉਨ੍ਹਾਂ ਨੂੰ ਨਹੀਂ ਮਿਲੀ ਤਾਂ ਉਨ੍ਹਾਂ ਨੂੰ ਲੱਗਿਆ ਕਿ ਉਹ ਚੋਰੀ ਹੋ ਗਈ ਹੈ,ਕਿਉਂਕਿ ਕਮਰੇ ਵਿੱਚ ਕੋਈ ਦੂਜਾ ਵਿਅਕਤੀ ਨਹੀਂ ਗਿਆ ਸੀ। ਬਾਅਦ ਵਿੱਚ ਪਰਿਵਾਰ ਵਾਲਿਆਂ ਨੂੰ ਸ਼ੱਕ ਹੋਇਆ ਕਿ ਕਿਤੇ ਏਅਰ ਰਿੰਗ ਨੂੰ ਕੁੱਤੇ ਨੇ ਤਾਂ ਨਹੀਂ ਨਿਗਲ ਲਿਆ। ਇਸ ਪਿੱਛੋਂ ਸ਼ੱਕ ਦੇ ਆਧਾਰ ’ਤੇ ਪਰਿਵਾਰ ਕੁੱਤੇ ਨੂੰ ਲੈ ਕੇ ਪਸ਼ੂਆਂ ਦੇ ਡਾਕਟਰ ਕੋਲ ਪੁੱਜੇ ਜਿੱਥੇ ਡਾਕਟਰ ਨੇ ਕੁੱਤੇ ਦਾ ਐਕਸਰੇਅ ਕਰਵਾਉਣ ਲਈ ਕਿਹਾ। ਕੁੱਤੇ ਨੂੰ ਉਲਟੀ ਦੀ ਦਵਾਈ ਵੀ ਦਿੱਤੀ ਗਈ ਪਰ ਕੁਝ ਨਹੀਂ ਹੋਇਆ। ਡਾਕਟਰ ਮੁਕੇਸ਼ ਗੁਪਤਾ ਨੇ ਕਿਹਾ ਕਿ ਕੁੱਤੇ ਦੇ ਐਕਸਰੇਅ ਤੋਂ ਸਪਸ਼ਟ ਹੋ ਗਿਆ ਹੈ ਕਿ ਵਾਲੀਆਂ ਉਸ ਦੇ ਢਿੱਡ ਤੇ ਅੰਤੜੀਆਂ ਵਿੱਚ ਫਸੀਆਂ ਹੋਈਆਂ ਹਨ। ਹਾਲਾਂਕਿ ਕੁੱਤੇ ਨੂੰ ਕੋਈ ਤਕਲੀਫ ਨਹੀਂ ਹੋ ਰਹੀ। ਇਸ ਸਬੰਧੀ ਡਾਕਟਰ ਜੀਐਸ ਬੇਦੀ ਨੇ ਦੱਸਿਆ ਕਿ ਪਾਲਤੂ ਕੁੱਤੇ ਖਿਡੌਣੇ, ਸੋਨੇ ਦੀਆਂ ਵਾਲੀਆਂ, ਅੰਗੂਠੀ ਜਾਂ ਚੇਨ ਆਦਿ ਨਿਗਲ ਲੈਂਦੇ ਹਨ।ਜੇ ਕੁੱਤੇ ਦੀ ਉਮਰ ਘੱਟ ਹੋਵੇ ਤਾਂ ਆਪ੍ਰੇਸ਼ਨ ਕਰਕੇ ਸਾਮਾਨ ਕੁੱਤੇ ਦੇ ਸਰੀਰ ਵਿੱਚੋਂ ਕੱਢਿਆ ਜਾ ਸਕਦਾ ਹੈ। ਫਿਲਹਾਲ ਕੁੱਤੇ ਦੀ ਉਮਰ ਜ਼ਿਆਦਾ ਹੈ ਇਸ ਲਈ ਡਾਕਟਰ ਉਸ ਨੂੰ ਉਲਟੀ ਕਰਵਾਉਣ ’ਤੇ ਜ਼ੋਰ ਦੇ ਰਹੇ ਹਨ। ਡਾਕਟਰ ਨੇ ਇਹ ਵੀ ਦੱਸਿਆ ਕਿ ਅਜਿਹੇ ਕਈ ਕੇਸ ਸਾਹਮਣੇ ਆਏ ਹਨ, ਜਿਸ ਵਿੱਚ ਕੁੱਤਾ ਘਰ ਵਿੱਚ ਪਏ ਮੋਬਾਇਲ, ਏਅਰ ਫੋਨ ਆਦਿ ਨਿਗਲ ਚੁੱਕੇ ਹਨ।