ਸੰਸਦ ਮੈਂਬਰ ਹੰਸਰਾਜ ਹੰਸ ਦਾ ਆਈਫੋਨ ਹੋਇਆ ਚੋਰੀ

160

ਸੰਸਦ ਮੈਂਬਰ ਹੰਸਰਾਜ ਦਾ ਆਈਫੋਨ ਹੋਇਆ ਚੋਰੀ
ਦੁਰਗਾ ਮੰਦਰ ਵਿੱਚ ਮੂਰਤੀਆਂ ਦੀ ਪ੍ਰਾਣ-ਪ੍ਰਤਿਸ਼ਠਾ ਲਈ ਮੰਗਲਵਾਰ ਨੂੰ ਕੱਢੀ ਸ਼ੋਭਾ ਯਾਤਰਾ ਦੌਰਾਨ ਸੂਫੀ ਗਾਇਕ ਤੇ ਬੀਜੇਪੀ ਦੇ ਮੈਂਬਰ ਹੰਸਰਾਜ ਹੰਸ ਦਾ ਮੋਬਾਇਲ ਚੋਰੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹੌਜ ਕਾਜੀ ਦੇ ਲਾਲ ਕੂਆਂ ਇਲਾਕੇ ਵਿੱਚ ਮੰਦਰ ਵਿੱਚ ਨਵੀਆਂ ਮੂਰਤੀਆਂ ਸਥਾਪਤ ਕਰਨ ਬਾਅਦ ਕੱਢੀ ਗਈ ਸ਼ੋਭਾ ਯਾਤਰਾ ਵਿੱਚ ਹਿੱਸਾ ਲੈਣ ਲਈ ਹੰਸਰਾਜ, ਦਿੱਲੀ ਦੇ ਬੀਜੇਪੀ ਮੁਖੀ ਮਨੋਜ ਤਿਵਾੜੀ ਨਾਲ ਆਏ ਸਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹ ਆਸ-ਪਾਸ ਦੇ ਸੀਸੀਟੀਵੀ ਦੀ ਫੁਟੇਜ਼ ਦੇਖ ਰਹੀ ਹੈ। ਪੁਲਿਸ ਚੋਰੀ ਨੂੰ ਫੜਨ ਲਈ ਕੋਸ਼ਿਸ ਕਰ ਰਹੀ ਹੈ। ਪੁਲਿਸ ਨੇ ਆਈਪੀਸੀ ਦੀ ਧਾਰਾ 379 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ