ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਉਂ ਚੁਣਿਆ ਬਾਜ਼..?

353

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੁ ਹੋਏ, ਜਿਹਨਾਂ ਦਾ ਜਨਮ ਮਾਤਾ ਗੁਜ਼ਰੀ ਜੀ ਦੀ ਕੁੱਖੋ, ਪਿਤਾ ਗੁਰੂ ਤੇਗ ਬਹਾਦਰ ਜੀ ਦੇ ਘਰ ਹੋਇਆ। ਗੁਰੂ ਜੀ 1699 ਈ. ਨੂੰ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਿਰਜਨਾ ਕੀਤੀ। ਬਹੁਤ ਵੀਰਾਂ ਭੈਣਾ ਦਾ ਇਹ ਸਵਾਲ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਆਪਣੇ ਨਾਲ ਬਾਜ਼ ਕਿਉਂ ਰੱਖਦੇ ਸੀ, ਇਸ ਦੇ ਸਬੰਧ ਵਿੱਚ ਅਸੀ ਦੱਸਣ ਜਾ ਰਹੇ ਹਾਂ।
1. ਬਾਜ ਕਦੀ ਆਪਣੀ ਜਿੰਦਗੀ ਵਿੱਚ ਆਲਸ ਨਹੀ ਆਣ ਦਿੰਦਾ ਚੁਸਤ ਰਿਹੰਦਾ ( ਇਸੇ ਤਰਾਂ ਸਿੱਖ ਦੀ ਜਿੰਦਗੀ ਵਿਚ ਕਿਤੇ ਵੀ ਆਲਸ ਹੈ ਹੀ ਨਹੀ ਅੰਮਿ੍ਤ ਵੇਲੇ ਨਿਤਨੇਮ ਤੋਂ ਲੈਕੇ ਕੀਰਤਨ ਸੋਹਿਲਾ ਤੱਕ ) 2. ਬਾਜ਼ ਕਦੀ ਵੀ ਕਿਸੇ ਦੁਆਰਾ ਕੀਤਾ ਹੋਇਆ ਸ਼ਿਕਾਰ ਨਹੀ ਖਾਂਦਾ, ਆਪ ਖੁਦ ਸ਼ਿਕਾਰ ਕਰਕੇ ਖਾਂਦਾ ਹੈ( ਇਸ ਤਰ੍ਹਾਂ ਹਰ ਸਿੱਖ ਨੂੰ ਆਪਣੀ ਕਿਰਤ ਕਰਕੇ ਖਾਣਾ ਚਾਹੀਦਾ ਨਾ ਕੀ ਕਿਸੇ ਦਾ ਹੱਕ)
3. ਬਾਜ ਕਦੇ ਵੀ ਕਿਸੇ ਪਿੰਜਰੇ ‘ਚ ਨਹੀ ਰਹਿੰਦਾ, ਜੇਕਰ ਉਸ ਨੂੰ ਪਿੰਜਰੇ ‘ਚ ਰੱਖ ਲਿਆ ਜਾਵੇ ਤਾਂ ਉਹ ਮਰ ਜਾਦਾਂ ਹੈ ( ਇਸੇ ਤਰਾਂ ਸਿੱਖ ਵੀ ਕਦੀ ਕਿਸੇ ਦਾ ਗੁਲਾਮ ਨਹੀ ਰਹਿੰਦਾ ਆਪਣਾ ਬੰਦ ਬੰਦ ਤਾਂ ਕਟਵਾ ਲੈਂਦਾ ਹੈ ਪਰ ਕਿਸੇ ਦਾ ਗੁਲਾਮ ਨਹੀ ਹੁੰਦਾ ਸਿੱਖ ਅਜਾਦ ਰਹਿੰਦਾ ਹੈ) 4. ਬਾਜ਼ ਦੂਜੇ ਪੰਛੀਆਂ ਵਾਗ ਹਵਾ ਨਾਲ ਨਾਲ ਨਹੀਂ ਉੱਡਦਾ ਸਗੋਂ ਹਵਾ ਦੇ ਉਲਟ ਉੱਡਦਾ ਹੈ
5.ਬਾਜ ਕਦੀ ਵੀ ਆਲ੍ਹਣੇ ‘ਚ ਨਹੀ ਰਹਿੰਦਾ ਸਗੋਂ ਕਿ ਦੂਜੇ ਲਈ ਆਲਣਾ ਬਣਾ ਕੇ ਛੱਡ ਦਿੰਦਾ( ਇਸੇ ਤਰਾਂ ਸਿੱਖ ਦੂਜਿਆ ਲਈ ਆਪਣੀ ਜਾਨ ਤੱਕ ਦੇ ਦਿੰਦਾ ਹੈ ਆਪ ਭਾਵੇ ਜੰਗਲਾ ਵਿਚ ਰਹੇ ਦੁਜਿਆਂ ਨੂੰ ਘਰ ਦਿੰਦਾ ਹੈ ਕਿਸੇ ਦਾ ਧਰਮ ਬਚਾਉਣ ਲਈ ਆਪਨੀ ਕੁਰਬਾਨੀ ਦੇ ਦਿੰਦਾ ਹੈ)