ਬੱਸ ਚਲਾਉਂਦੇ ਸਮੇਂ TikTok ਵੀਡੀਓ ਬਣਾਉਣ ਵਾਲਾ ਰੋਡਵੇਜ਼ ਦਾ ਡਰਾਈਵਰ ਸਸਪੈਂਡ

250

ਬੀਤੇ ਦਿਨੀ ਇੱਕ ਬੱਸ ਡਰਾਇਵਰ ਨੂੰ ਟਿੱਕ ਟੋਕ ਤੇ ਵੀਡਿਓ ਬਣਾਉਣ ਮਹਿੰਗਾ ਪੈ ਗਿਆ, ਜਿਸ ਕਾਰਨ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ, ਤਹਾਨੂੰ ਦੱਸ ਦਾਇਏ ਕਿ ਰੋਡਵੇਜ਼ ਦੇ ਬੱਸ ਡਰਾਇਵਰ ਨੇ ਇੱਕ ਟਿੱਕ-ਟੋਕ ਵੀਡੀਓ ਬਣਾਈ ਸੀ, ਜੋ ਕਿ ਸ਼ੋਸਲ ਮੀਡਿਆ ਤੇ ਵਾਇਰਲ ਹੋ ਗਈ। ਜਿਸ ਤੋਂ ਬਾਅਦ ਉਹਨਾਂ ਨੂੰ ਆਪਣੀ ਨੌਕਰੀ ਤੋਂ ਹੱਥ ਧੋਣੇ ਪਏ। ਇਹ ਵੀਡਿਓ ੧ ਜੁਲਾਈ ਦਾ ਹੈ, ਇਹ ਵੀਡੀਓ ਉਸ ਸਮੇਂ ਦੀ ਹੈ ਜਦੋਂ ਉਹ ਜਲੰਧਰ ਤੋਂ ਦਿੱਲੀ ਨੂੰ ਜਾ ਰਿਹਾ ਸੀ ਸਵਾਰੀਆਂ ਦੀ ਜਾਨ ਖਤਰੇ ‘ਚ ਪਾਉਣ ਵਾਲੇ ਡਰਾਇਵਰਾਂ ਦੀ ਬਲੈਕ ਲਿਸਟ ਸ਼ੂਰ ਕਰ ਦਿੱਤੀ ਗਈ। ਟਿਕ ਟੋਕ ਤੇ ਵੀਡੀਓ ਬਣਾਉਣ ਵਾਲੇ ਇਸ ਡਰਾਇਵਰ ਦਾ ਨਾਮ ਅਮਨਜੋਤ ਸਿੰਘ ਹੈ। ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜਰ ਪਰਨੀਤ ਸਿੰਘ ਦਾ ਕਹਿਣਾ ਹੈ ਕਿ ਡਰਾਈਵਰ ਦੇ ਇਸ ਕਾਰੇ ਲਈ ਉਹ ਸ਼ਰਮਿੰਦਾ ਹਨ । ਉਹਨਾਂ ਨੇ ਕਿਹਾ ਹੈ ਕਿ ਪੰਜਾਬ ਰੋਡਵੇਜ਼ ਦੇ ਡਰਾਇਵਰਾਂ ਦਾ ਡੋਪ ਟੈਸਟ ਵੀ ਹੋਵੇਗਾ।

 

View this post on Instagram

 

A post shared by Canada Vich Punjabi Official (@canada_vich_punjabi_official) on