ਰਾਖੀ ਸਾਵੰਤ ਨਾਲ ਲੁਧਿਅਾਣਾ ‘ਚ ਹੋੲੀ ਸ਼ਰੇਆਮ ਛੇੜਛਾੜ…!

649

ਅਕਸਰ ਚਰਚਾ ‘ਚ ਰਹਿਣ ਵਾਲੀ ਅਦਾਕਾਰ ਰਾਖੀ ਸਾਵੰਤ ਲੁਧਿਅਾਣਾ ‘ਚ ਛੇੜਛਾੜ ਦਾ ਸ਼ਿਕਾਰ ਹੋੲੀ, ਜਿੱਥੇ ੳੁਹਨਾਂ ਨੂੰ ੲਿੱਕ ਰੋਡ ਸ਼ੋਅ ਦੇ ਦੌਰਾਨ ਕੁੱਝ ਨੌਜਵਾਨਾਂ ਨੇ ਸ਼ਰੇਆਮ ਛੇੜਛਾੜ ਕਰ ਦਿੱਤੀ। ਇਸ ਤੋਂ ਦੁੱਖੀ ਹੋ ਕੇ ਉਹ ਰੌਣ ਲੱਗ ਪਈ।ਦੱਸਿਆ ਜਾ ਰਿਹਾ ਹੈ ਕਿ ਰਾਖੀ ਸਾਵੰਤ ਦੇ ਨਾਲ ਰੋਡ ਸ਼ੋਅ ਕਰ ਰਹੀ ਸੀ ਤਾਂ ਕੁੱਝ ਨੌਜਵਾਨਾਂ ਨੇ ਗੱਡੀ ਤੇ ਚੜ ਕੇ ਉਸਦੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਪ੍ਰੋਗਰਾਮ ਦੇ ਪ੍ਰਚਾਰ ਦੇ ਲਈ ਸ਼ੁਕਰਵਾਰ ਨੂੰ ਸ਼ਹਿਰ ਵਿੱਚ ਰੋਡ ਸ਼ੋਅ ਦਾ ਆਯੋਜਨ ਕੀਤਾ ਗਿਆ ਸੀ। ਇਸ ਦੌਰਾਨ ਰਾਖੀ ਸਾਵੰਤ ਅਤੇ ਦ ਗ੍ਰੇਟ ਖਲੀ ਇੱਕ ਓਪਨ ਜਿੱਪ ਵਿੱਚ ਸਵਾਰ ਹੋ ਕੇ ਲੋਕਾਂ ਦਾ ਧੰਨਵਾਦ ਸਵੀਕਾਰ ਰਹੇ ਸਨ।ਜਿਵੇਂ ਹੀ ਰੋਡ ਸ਼ੋਅ ਚੌੜਾ ਬਾਜਾਰ ਪਹੁੰਚਾ ਤਾਂ ਇਸ ਦੌਰਾਨ ਕੁੱਝ ਨੌਜਵਾਨਾਂ ਦੀ ਗੱਡੀ ਆਈ ਅਤੇ ਰਾਖੀ ਨੂੰ ਗਲਤ ਤਰੀਕੇ ਨਾਲ ਛੂਇਆ, ਗੁੱਸੇ ਵਿੱਚ ਆਈ ਰਾਖੀ ਸਾਵੰਤ ਨੇ ਕਿਹਾ ਕਿ ਜਦੋਂ ਇੱਥੇ ਸੈਲੀਬ੍ਰੇਟੀ ਹੀ ਸੇਫ ਨਹੀਂ ਹੈ ਤਾਂ ਆਮ ਮਹਿਲਾਵਾਂ ਦਾ ਕੀ ਹਾਲ ਹੁੰਦਾ ਹੋਵੇਗਾ, ਹੁਣ ਦੁਬਾਰਾ ਕਦੇ ਪੰਜਾਬ ਨਹੀਂ ਆਵੇਗੀ।ਬੇਹੱਦ ਦੁੱਖੀ ਦਿਖਾਈ ਦੇ ਰਹੀ ਰਾਖੀ ਸਾਵੰਤ ਨੇ ਕਿਹਾ ਕਿ ਅਜਿਹੀ ਹਰਕਤ ਕਰ ਨੌਜਵਾਨਾਂ ਨੇ ਉਸ ਦੇ ਮਨ ਵਿੱਚ ਪੰਜਾਬੀਆਂ ਦੇ ਲਈ ਜੋ ਸਨਮਾਣ ਸੀ ਉਸ ਨੂੰ ਘੱਟ ਕਰ ਦਿੱਤਾ ਹੈ। ਸਾਡੀ ਕੋਸ਼ਿਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ ਤਾਜ਼ਾਂ ਖਬਰਾਂ ਤੇ ਵੀਡੀਓ ਦੇਖਣ ਲੲੀ ਸਾਡਾ ਪੇਜ਼ ਲਾੲਿਕ ਕਰੋ ਤਾਂ ਜੋ ਮਿਲ ਸਕੇ ਹਰ ਜਾਣਕਾਰੀ ਸਭ ਤੋਂ ਪਹਿਲਾਂ