ਮੋਗੇ ਦੇ ਕਿਸਾਨ ਦੀ ਲੱਗੀ ੨ ਕਰੋੜ ਦੀ ਲਾਟਰੀ

279

ਕਹਿੰਦੇ ਹਨ ਕਿ ਰੱਬ ਜਦ ਵੀ ਦਿੰਦਾ ਹੈ ਛੱਪੜ ਫਾੜ ਕੇ ਦਿੰਦਾ ਹੈ, ਇਸ ਦੀ ਇੱਕ ਮਿਸਾਲ ਮੋਗੇ ਦੇ ਪਿੰਡ ਨੱਥੁਵਾਲਾ ਜਦੀਦ ਦੇ ਨੌਜਵਾਨ ਦੀ ਕਿਸਮਤ ਖੁੱਲੀ ਹੈ। ਦੱਸ ਦਾਇਏ ਕਿ ਇੱਕ ਏਕੜ ਜਮੀਨ ਦੇ ਮਾਲਕ ਦੀ ਵਿਸਾਖੀ ਬੰਪਰ ਨੇ ਕਿਸਮਤ ਖੋਲ ਦਿੱਤੀ ਹੈ ਤੇ ਉਸ ਦੀ ੨ ਕੋਰੜ ਦੀ ਲਾਟਰੀ ਲੱਗੀ ਹੈ। ਪਰਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਇੱਕ ਏਕੜ ਜ਼ਮੀਨ ਤੋਂ ਚੱਲਦਾ ਹੈ। ਪਰਵਿੰਦਰ ਦਾ ਕਹਿਣਾ ਹੈ ਕਿ ਉਸ ਨੇ ਕਦੀ ਸੋਚਿਆ ਵੀ ਨਹੀ ਸੀ ਕਿ ਉਹ ਕਰੋੜਪਤੀ ਬਣ ਜਾਵੇਗਾ। ਉਹ ਪਿਛਲੇ ਬਹੁਤ ਸਾਰੇ ਸਾਲਾਂ ਤੋਂ ਪੰਜਾਬ ਸਰਕਾਰ ਵੱਲੋਂ ਜਾਰੀ ਲਾਟਰੀ ਬੰਪਰ ਪਾਉਂਦੇ ਆ ਰਹੇ ਹਨ। ਪਰਵਿੰਦਰ ਨੇ ਦੱਸਿਆ ਕਿ ਉਸ ਨੇ ਕਈ ਵਾਰ ੨-੨ ਟਿਕਟਾਂ ਵੀ ਖਰੀਦੀਆਂ ਪਰ ਕਦੇ ਨਿਕਲਿਆਂ ਨਹੀ, ਇਸ ਦਿਨ ਉਸ ਨੇ ਲਾਟਰੀ ਦਾ ਸਟਾਲ ਵੇਖਿਆ ਅਤੇ ਮੋਟਰਸਾਈਕਲ ਰੋਕ ਕੇ ਵਿਸਾਖੀ ਬੰਪਰ-2019 ਦੀ ਟਿਕਟ ਖਰੀਦ ਲਈ। ਜਦੋਂ ਨਤੀਜਾ ਆਇਆ ਤਾਂ ਦੋ ਕਰੋੜ ਰੁਪਏ ਦਾ ਪਹਿਲਾ ਇਨਾਮ ਉਸ ਦੇ ਨਾਂ ਹੋ ਚੁੱਕਾ ਸੀ। ਉਸ ਨੇ ਕਿਹਾ ਕਿ ਜਦੋਂ ਪਹਿਲਾਂ ਲਾਟਰੀ ਨਹੀਂ ਨਿਕਲਦੀ ਸੀ ਤਾਂ ਉਹ ਨਿਰਾਸ਼ ਹੋ ਜਾਂਦਾ ਸੀ ਪਰ ਵਿਸਾਖੀ ਬੰਪਰ ਨੇ ਉਸ ਦੇ ਪਰਿਵਾਰ ਦੀ ਕਿਸਮਤ ਬਦਲ ਦਿੱਤੀ ਹੈ।