ਸੰਸਦ ਵਿਚ ਮੁਹੰਮਦ ਸਦੀਕ ਦੀ ਪੰਜਾਬੀ ਸਪੀਚ ਨੇ ਪਾਇਆ ਧਮਾਲਾਂ

364

ਸੋਸ਼ਲ ਮੀਡਿਆ ਤੇ ਇੱਕ ਵੀਡਿਓ ਖੂਬ ਵਾਇਰਲ ਹੋ ਰਹੀ ਹੈ, ਜਿਸ ਵਿੱਚ ਮਹੁੰਮਦ ਸਦੀਕ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਸਪੀਚ ਕਰ ਰਹੇ ਹਨ। ਉਹਨਾਂ ਨੇ ਆਪਣੇ ਸ਼ਾਇਰਾਨਾ ਅੰਦਾਜ਼ ‘ਚ ਵਿਰੋਧੀਆਂ ਤੇ ਖੂਬ ਵਿਅੰਗ ਕੱਸੇ। ਵੀਡੀਓ ਵਿੱਚ ਤੁਸੀ ਦੇਖ ਸਕਦੇ ਹੋ ਕਿ ਸਦੀਕ ਵੱਲੋਂ ਪੰਜਾਬੀ ਬੋਲਣ ਉੱਤੇ ਸੰਸਦ ਵਿਚ ਖ਼ੂਬ ਹਾਸਾ ਪਿਆ। ਸਪੀਕਰ ਉਹਨਾਂ ਨੂੰ ਵਾਰ-ਵਾਰ ਅਪੀਲ ਕਰ ਰਹੇ ਸੀ ਕਿ ਕੁਝ ਮੈਂਬਰਾਂ ਨੂੰ ਇਹ ਸਮਝ ਨਹੀ ਲੱਗ ਰਹੀ ਤੇ ਉਹ ਕਿ ਹਿੰਦੀ ਵਿੱਚ ਬੋਲਣ ਪਰ ਸਦੀਕ ਨਹੀ ਟਲੇ ਤੇ ਉਹ ਆਪਣੇ ਹੀ ਅੰਦਾਜ਼ ‘ਚ ਡੱਟੇ ਰਹੇ, ਉੱਥੇ ਹੀ ਸਪੀਕਰ ਜੀ ਨੇ ਸਦੀਕ ਨੂੰ ਕਿਹਾ ਕਿ ਤੁਸੀ ਹਿੰਦੀ ਤੇ ਪੰਜਾਬੀ ਨੂੰ ਮਿਕਸ ਕਰਕੇ ਬੋਲ ਲਵੋਂ ਕਿਉਕਿ ਬਾਕੀ ਮੈਂਬਰਾਂ ਨੂੰ ਸਦੀਕ ਦੁਆਰਾ ਦਿੱਤੀ ਗਈ ਸਪੀਚ ਸਮਝ ਨਹੀ ਆ ਰਹੀ ਸੀ। ਪਰ ਬਹੁਤ ਲੋਕ ਸਦੀਕ ਦੁਆਰਾ ਦਿੱਤੇ ਗਈ ਸਪੀਚ ਨੂੰ ਖੂਬ ਪਸੰਦ ਕਰ ਰਹੇ ਹਨ ਤੇ ਉਹਨਾਂ ਦੀ ਵੀਡੀਓ ਸ਼ੇਅਰ ਕਰ ਰਹੇ ਹਨ Video Source: Punjabi Lok channel