ਬਾਲੀਵੁੱਡ ਸਟਾਰ ਸੋਨੂੰ ਸੂਦ ਪੁਲਵਾਮਾ ਹਮਲੇ ‘ਚ ਸ਼ਹੀਦ ਜੈਮਲ ਸਿੰਘ ਦੇ ਪਰਿਵਾਰ ਦੀ ਮਦਦ ਲੲੀ ਅਾੲੇ ਅੱਗੇ…

100

ਬਾਲੀਵੁੱਡ ਸਟਾਰ ਸੋਨੂੰ ਸੂਦ ਪੁਲਵਾਮਾ ਹਮਲੇ ‘ਚ ਸ਼ਹੀਦ ਜੈਮਲ ਸਿੰਘ ਦੇ ਪਰਿਵਾਰ ਦੀ ਮਦਦ ਲੲੀ ਅਾੲੇ ਅੱਗੇ…, ਬਾਲੀਵੁੱਡ ਸਟਾਰ ਸੋਨੂੰ ਸੂਦ ਹਾਲ ਹੀ ਦੇ ਦਿਨਾਂ ‘ਚ ਪੰਜਾਬ ਆਏ ਹੋਏ ਹਨ। ਬੁੱਧਵਾਰ ਨੂੰ ਸੋਨੂੰ ਸੂਦ ਮੋਗਾ ਪਹੁੰਚੇ ਜਿੱਥੇ ਉਹ ਪੁਲਮਾਵਾ ਹਮਲੇ ਚ ਸ਼ਹੀਦ ਹੋਏ ਮੋਗਾ ਦੇ ਜਵਾਨ ਜੈਮਲ ਸਿੰਘ ਦੇ ਘਰ ਪਹੁੰਚੇ। ਹੈੱਡ ਕਾਂਸਟੇਬਲ ਜੈਮਲ ਸਿੰਘ ਮੋਗਾ ਦੇ ਗਲੋਟੀ ਪਿੰਡ ਦੇ ਵਸਨੀਕ ਸਨ। ਜਿੱਥੇ ਸੋਨੂੰ ਸੂਦ ਨੇ ਸ਼ਹੀਦ ਜੈਮਲ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਸੋਨੂੰ ਸੂਦ ਨੇ ਪਰਿਵਾਰ ਦੀ ਮਾਲੀ ਸਹਾਇਤਾ ਕਰਦੇ ਹੋਏ ਡੇਢ ਲੱਖ ਰੁਪਏ ਦਾ ਚੈੱਕ ਦਿੱਤਾ ਹੈ। ਸੋਨੂੰ ਸੂਦ ਨੇ ਮੀਡੀਆ ਦੇ ਨਾਲ ਗੱਲ ਕਰਦੇ ਹੋਏ ਕਿਹਾ ਕਿ ਜੈਮਲ ਸਿੰਘ ਦੀ ਕੁਰਬਾਨੀ ਵਿਅਰਥ ਨਹੀਂ ਜਾਵੇਗੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਸੀ.ਆਰ.ਪੀ.ਐਫ. ਕਾਫ਼ਲੇ ‘ਤੇ ਹੋਏ ਅੱਤਵਾਦੀ ਹਮਲੇ ਤੋਂ ਪਰੇਸ਼ਾਨ ਸਨ ਤੇ ਉਹ ਇਹਨਾਂ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੇ ਲਈ ਕੁਝ ਕਰਨਾ ਚਾਹੁੰਦੇ ਸਨ। ਇਸੇ ਲਈ ਸੋਨੂੰ ਸੂਦ ਨੇ ਸ਼ਹੀਦ ਜੈਮਲ ਸਿੰਘ ਦੇ ਪਰਿਵਾਰ ਦੀ ਮਾਲੀ ਸਹਾਇਤਾ ਕਰਨ ਦਾ ਫੈਸਲਾ ਕੀਤਾ। ਇਸ ਅਹਿਮ ਮੌਕੇ ਉੱਤੇ ਸੋਨੂੰ ਸੂਦ ਦੀ ਭੈਣ ਮਾਲਵਿਕਾ ਅਤੇ ਫ਼ਿਲਮ ਜਗਤ ਦੀਆਂ ਕਈ ਹੋਰ ਨਾਮੀ ਹਸਤੀਆਂ ਜਿਵੇਂ ਗੌਤਮ, ਅਭੀ ਅਤੇ ਗਗਨਦੀਪ ਮਿੱਤਲ ਵੀ ਮੌਜੂਦ ਸਨ। ਦੱਸ ਦਈਏ ਪੁਲਵਾਮਾ ‘ਚ ਹੋਏ ਆਤਮਘਾਤੀ ਬੰਬ ਹਮਲੇ ਵਿਚ 42 ਤੋਂ ਵੱਧ ਜਵਾਨ ਸ਼ਹੀਦੇ ਹੋਏ ਸਨ। ਬਾਲੀਵੁੱਡ ਸਟਾਰ ਸੋਨੂੰ ਸੂਦ ਪੁਲਵਾਮਾ ਹਮਲੇ ‘ਚ ਸ਼ਹੀਦ ਜੈਮਲ ਸਿੰਘ ਦੇ ਪਰਿਵਾਰ ਦੀ ਮਦਦ ਲੲੀ ਅਾੲੇ ਅੱਗੇ…