ਬਰਫ਼ ਦੀਆਂ ਢਿੱਗਾਂ ਹੇਠ ਆਉਣ ਕਾਰਨ ਸ਼ਹੀਦ ਹੋਏ ਨਾਇਕ ਕੁਲਦੀਪ ਸਿੰਘ

393

ਬਰਫ਼ ਦੀਆਂ ਢਿੱਗਾਂ ਹੇਠ ਆਉਣ ਕਾਰਨ ਸ਼ਹੀਦ ਹੋਏ ਨਾਇਕ ਕੁਲਦੀਪ ਸਿੰਘ
ਅੰਮ੍ਰਿਤਸਰ ਵਿੱਚ ਹਲਕਾ ਮਜੀਠਾ ਦੇ ਪਿੰਡ ਕਲੇਰ ਬਾਲਾ ਪਾਈ ਦੇ ਵਸਨੀਕ ਲਾਂਸ ਨਾਇਕ ਕੁਲਦੀਪ ਸਿੰਘ ਕਾਰਗਿਲ ਗਲੇਸ਼ੀਅਰ ਵਿੱਚ ਆਏ ਬਰਫ਼ ਦੇ ਤੂਫਾਨ ਹੇਠਾਂ ਆਉਣ ਕਰਕੇ ਮੌਤ ਹੋ ਗਈ। ਕਾਰਗਿਲ ‘ਚ ਸ਼ਹੀਦ ਹੋਏ ਲਾਸ ਨਾਇਕ ਕੁਲਦੀਪ ਸਿੰਘ ਦਾ ਅੰਤਿਮ ਸਸਕਾਰ ਪੂਰੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਨੇ ਜੱਦੀ ਪਿੰਡ ਕਲੇਰ ਬਾਲਾ ਪਾਈ ਵਿਖੇ ਕੀਤਾ ਗਿਆ। ਇਸ ਮੌਕੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਸਮੇਤ ਵੱਖ-ਵੱਖ ਸਿਆਸੀ ਆਗੂਆਂ ਨੇ ਸ਼ਹੀਦ ਜਵਾਨ ਨੂੰ ਸ਼ਰਧਾਂਜਲੀ ਦਿੱਤੀ। ਕੁਲਦੀਪ ਸਿੰਘ ਪਿਛਲੇ 16 ਸਾਲ ਤੋਂ ਫੌਜ ਵਿੱਚ ਸੇਵਾ ਨਿਭਾਅ ਰਹੇ ਸਨ।ਬੀਤੀ ਸ਼ਾਮ ਗਲੇਸ਼ੀਅਰ ਵਿੱਚ 15 ਫ਼ੌਜੀਆਂ ਦਾ ਇੱਕ ਦਸਤਾ ਗਸ਼ਤ ਕਰ ਰਿਹਾ ਸੀ।ਲਾਂਸ ਨਾਇਕ ਕੁਲਦੀਪ ਸਿੰਘ ਇਸ ਦਸਤੇ ਦੀ ਅਗਵਾਈ ਕਰ ਰਹੇ ਸਨ।ਆਪਣੇ ਪਿੱਛੇ ਪਤਨੀ ਪਵਨਪ੍ਰੀਤ ਕੌਰ ਤੇ 5 ਸਾਲ ਦੇ ਲੜਕੇ ਜਸਨੂਰ ਪ੍ਰੀਤ ਸਿੰਘ ਨੂੰ ਛੱਡ ਗਏ ਹਨ।ਇਸ ਤੋਂ ਪਹਿਲਾਂ ਪੁਲਵਾਮਾ ਵਿੱਚ ਹੋਏ ਹਮਲੇ ਦੇ ਕਾਰਨ ਸਾਡੇ ਦੇਸ਼ ਦੇ 44 ਜਵਾਨ ਸ਼ਹੀਦ ਹੋ ਗਏ ਸਨ। ਜਿਸ ਕਾਰਨ ਬਹੁਤ ਸਾਰੇ ਘਰ ਉਜੜ ਗਏ ਸਨ। ਇਸ ਹਮਲੇ ਦੇ ਵਿੱਚ ਸ਼ਹੀਦ ਹੋਏ ਜਵਾਨਾਂ ਦੀਆਂ ਮਾਵਾਂ ਨੇ ਆਪਣੇ ਪੁੱਤਰਾਂ ਨੂੰ ਗਵਾ ਦਿੱਤਾ। ਜਿਸ ਕਾਰਨ ਦੇਸ਼ ਨੂੰ ਬਹੁਤ ਘਾਟਾ ਹੋਇਆ ਸੀ।ਇਸ ਹਮਲੇ ਤੋਂ ਬਾਅਦ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਰੋਸ ਵੀ ਦੇਖਣ ਨੂੰ ਮਿਲਿਆ ਸੀ। ਜਿਸਦੇ ਵੱਜੋਂ ਉਨ੍ਹਾਂ ਦੀ ਇੱਕ ਹੀ ਮੰਗ ਸੀ ਜੋ ਕਿ ਬਦਲਾ ਸੀ। ਸਾਡੀ ਕੋਸ਼ਿਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ ਤਾਜ਼ਾਂ ਖਬਰਾਂ ਤੇ ਵੀਡੀਓ ਦੇਖਣ ਲੲੀ ਸਾਡਾ ਪੇਜ਼ ਲਾੲਿਕ ਕਰੋ ਤਾਂ ਜੋ ਮਿਲ ਸਕੇ ਹਰ ਜਾਣਕਾਰੀ ਸਭ ਤੋਂ ਪਹਿਲਾਂ