ਪੰਜਾਬੀ ਨੌਜਵਾਨ ਨੇ ਵਿਦੇਸ਼ ‘ਚ ਚਮਕਾਇਆ ਪੰਜਾਬੀਆਂ ਦਾ ਨਾਮ..

235

ਕਹਿੰਦੇ ਹਨ ਕਿ ਪੰਜਾਬੀ ਜਿੱਥੇ ਵੀ ਜਾਂਦੇ ਹਨ ਉੱਥੇ ਹੀ ਆਪਣੀ ਮਿਹਨਤ ਤੇ ਲਗਨ ਸਦਕਾ ਕਾਮਜਾਬੀ ਦੇ ਝੰਡੇ ਗੱਡ ਦਿੰਦੇ ਹਨ,ਅਜਿਹੀ ਹੀ ਇੱਕ ਮਿਸਾਲ ਮੈਲਬੋਰਨ ਤੋਂ ਦੇਖਣ ਨੂੰ ਮਿਲੀ ਹੈ। ਜਿੱਥੇ ਕਿ ਨਾਭਾ ਦੇ ਨੌਜਵਾਨ ਸੁਖਵੀਰ ਸਿੰਘ ਗਰੇਵਾਲ ਨੇ ਆਸਟਰੇਲੀਆ ਦੇ ਮੈਲਬੌਰਨ ਸ਼ਹਿਰ ‘ਚ ਅੰਤਰਰਾਸ਼ਟਰੀ ਬਾਡੀ ਬਿਲਡਿੰਗ ਕੈਂਪ ‘ਚ ਹਿੱਸਾ ਲੈ ਕੇ ਓਵਰ ਆਲ ਟਰਾਫੀ ਜਿੱਤ ਕੇ ਪੰਜਾਬੀਆਂ ਦਾ ਸਿਰ ਗੌਰਵ ਨਾਲ ਇਕ ਵਾਰ ਫਿਰ ਉੱਚਾ ਕਰ ਦਿੱਤਾ ਹੈ। ਖਿਤਾਬ ਜਿੱਤਣ ਤੋਂ ਬਾਅਦ ਸੁਖਵੀਰ ਸਿੰਘ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਮੈਲਬੌਰਨ ‘ਚ ਪੜਾਈ ਕਰ ਰਿਹਾ ਹੈ ਤੇ ਉਸ ਨੂੰ ੧੨ ਸਾਲ ਤੋਂ ਬਾਡੀ ਬਿਲਡਿੰਗ ਦਾ ਵੀ ਸ਼ੌਕ ਸੀ, ਜੋ ਕਿ ਉਸ ਨੇ ਵਿਦੇਸ਼ ਵਿੱਚ ਜਾਰੀ ਰੱਖਿਆ। ਜਿਸ ਨਾਲ ਉਸ ਨੇ ਵਿਦੇਸ਼ ਵਿੱਚ ਆਪਣਾ ਤੇ ਸਾਰੇ ਪੰਜਾਬੀ ਭਾਈਚਾਰੇ ਦਾ ਨਾਮ ਰੋਸ਼ਨ ਕਰ ਦਿੱਤਾ