ਪੁਲਵਾਮਾ ਤੇ ਮੁੰਬਈ ਹਮਲਿਆਂ ਦੇ ਸਾਜਿਸ਼ਘਾੜੇ ਮਸੂਦ ਅਜ਼ਹਰ ਦੀ ਮੌਤ….!

430

ਪੁਲਵਾਮਾ ਤੇ ਮੁੰਬਈ ਹਮਲਿਆਂ ਦੇ ਸਾਜਿਸ਼ਘਾੜੇ ਤੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸੰਸਥਾਪਕ ਮਸੂਦ ਅਜ਼ਹਰ ਦੇ ਗੁਰਦੇ ਖਰਾਬ ਹੋਣ ਕਾਰਨ ਮੌਤ ਦੀ ਖਬਰ ਹੈ। ਖਬਰ ਹੈ ਕਿ ਉਸ ਦੀ ਮੌਤ ਕੱਲ੍ਹ ਹੀ ਹੋ ਗਈ ਸੀ ਪਰ ਇਹ ਸਭ ਗੁਪਤ ਰੱਖਿਆ ਗਿਆ ਸੀ। ਹੁਣ ਹਸਪਤਾਲ ਵੱਲ਼ੋਂ ਮੌਤ ਦਾ ਐਲਾਨ ਕੀਤਾ ਗਿਆ ਹੈ। ਅਜ਼ਹਰ ਦੇ ਗੁਰਦਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਅਤੇ ਉਸ ਦਾ ਪਾਕਿਸਤਾਨੀ ਫੌਜ ਦੇ ਹੈਡਕੁਆਰਟਰ ਰਾਵਲਪਿੰਡੀ ਵਿੱਚ ਇੱਕ ਫੌਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਉਨ੍ਹਾਂ ਕਿਹਾ ਸੀ ਕਿ ਅਜ਼ਹਰ ਇਸ ਹੱਦ ਤਕ ਬਿਮਾਰ ਹੈ ਕਿ ਉਹ ਘਰ ਤੋਂ ਬਾਹਰ ਵੀ ਨਿਕਲ ਸਕਦਾ। ਇਹ ਵੀ ਚਰਚਾ ਹੈ ਕਿ ਮਸੂਦ ਭਾਰਤ ਵੱਲੋਂ ਕੀਤੇ ਹਵਾਈ ਹਮਲੇ ਵਿਚ ਜ਼ਖਮੀ ਹੋ ਗਿਆ ਸੀ ਤੇ ਹੁਣ ਉਸ ਦੀ ਮੌਤ ਹੋ ਗਈ ਹੈ। ਸੇਵਾਮੁਕਤ ਕਰਨਲ ਆਸ਼ੀਸ਼ ਖੰਨਾ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਮਸੂਦ ਹਮਲੇ ਸਮੇਂ ਉਸੇ ਕੈਂਪ ਵਿਚ ਮੌਜੂਦ ਸੀ,ਜਿਥੇ ਭਾਰਤੀ ਹਵਾਈ ਫੌਜ ਨੇ ਬੰਬ ਸੁੱਟੇ ਸਨ। ਦਿਨ ਪਹਿਲਾਂ ਖ਼ਬਰ ਆਈ ਸੀ ਕਿ ਉਸ ਦਾ ਪਾਕਿਸਤਾਨ ਵਿੱਚ ਰਾਵਲਪਿੰਡੀ ਦੇ ਇੱਕ ਫੌਜੀ ਹਸਪਤਾਲ ਵਿੱਚ ਨਿਯਮਿਤ ਡਾਇਲੈਸਿਸ ਕੀਤਾ ਜਾ ਰਿਹਾ ਹੈ। ਸੁਰੱਖਿਆ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਗੱਲ ਕਹੀ ਸੀ। ਯਾਦ ਰਹੇ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀ ਕਿਹਾ ਸੀ ਕਿ ਜੈਸ਼ ਦਾ ਸਰਗਨਾ ਬਿਮਾਰ ਹੈ।