ਪਾਕਿਸਤਾਨ ‘ਚ ਲੱਗੀ ਅਭਿਨੰਦਨ ਦੀ ਫੋਟੋ, ਲਿਖਿਆ- ਐਸੀ ਚਾਹ ਜੋ ਦੁਸ਼ਮਣ ਨੂੰ ਵੀ ਦੋਸਤ ਬਣਾ ਦੇਵੇ…!

590

ਪਾਕਿਸਤਾਨ ਦੇ F-16 ਜਹਾਜ਼ ਨੂੰ ਡੇਗਣ ਵਾਲੇ ਭਾਰਤੀ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਇਨ੍ਹੀਂ ਦਿਨੀਂ ਪਾਕਿਸਤਾਨ ਵਿਚ ਵੀ ਛਾਏ ਹੋਏ ਹਨ। ਪਾਕਿਸਤਾਨ ਵਿਚ ਇਕ ਚਾਹ ਵਾਲੀ ਦੁਕਾਨ ਉਤੇ ਵਿੰਗ ਕਮਾਂਡਰ ਦੀ ਲੱਗੀ ਤਸਵੀਰ ਵਾਇਰਲ ਹੋਈ ਹੈ ਤੇ ਲਿਖਿਆ ਹੈ, ‘ਐਸੀ ਚਾਹ ਜੋ ਦੁਸ਼ਮਣ ਨੂੰ ਵੀ ਦੋਸਤ ਬਣਾਏ।’ ਦੱਸ ਦਈਏ ਕਿ ਅਭਿਨੰਦਨ ਦਾ ਜਹਾਜ਼ ਪਾਕਿਸਤਾਨ ਵਿਚ ਕਰੈਸ਼ ਹੋ ਗਿਆ ਸੀ ਤੇ ਪਾਕਿਸਤਾਨੀ ਫ਼ੌਜ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਰਿਹਾਈ ਤੋਂ ਪਹਿਲਾਂ ਅਭਿਨੰਦਨ ਨੂੰ ਪਾਕਿਸਤਾਨੀ ਫ਼ੌਜ ਨੇ ਚਾਹ ਦਾ ਕੱਪ ਦੇ ਕੇ ਪੁੱਛਿਆ ਸੀ ਕਿ ਚਾਹ ਕਿਵੇਂ ਹੈ। ਇਸ ਉਤੇ ਅਭਿਨੰਦਨ ਨੇ ਕਿਹਾ ਸੀ ਕਿ ਚਾਹ ਬੜੀ ਵਧੀਆ ਹੈ।ਟਵੀਟਰ ਉਤੇ ਉਮਰ ਫ਼ਾਰੂਕ ਨਾਮ ਦੇ ਇਕ ਵਿਅਕਤੀ ਨੇ ਇਕ ਤਸਵੀਰ ਸਾਂਝੀ ਕੀਤੀ ਹੈ। ਇਹ ਤਸਵੀਰ ਸੋਸ਼ਲ ਮੀਡੀਆ ਉਤੇ ਖ਼ੂਬ ਵਾਇਰਲ ਹੋ ਰਹੀ ਹੈ। ਚਾਹ ਵਾਲੀ ਦੁਕਾਨ ਉਤੇ ਲੱਗੇ ਪੋਸਟਰ ਵਿਚ ਭਾਰਤੀ ਪਾਇਲਟ ਦੀ ਫ਼ੋਟੋ ਲੱਗੀ ਹੋਈ ਹੈ। ਇਸ ਚਾਹ ਵਾਲੀ ਦੁਕਾਨ ਦਾ ਨਾਮ ਖ਼ਾਨ ਟੀ-ਸਟਾਲ ਹੈ। ਪਾਕਿਸਤਾਨ ਵਿਚ ਇਹ ਤਸਵੀਰ ਸ਼ੇਅਰ ਕਰਨ ਤੋਂ ਬਾਅਦ ਇਸ ਦੁਕਾਨਦਾਰ ਦੇ ਮਾਰਕੀਟਿੰਗ ਦੇ ਤਰੀਕੇ ਦੀ ਵੀ ਸ਼ਲਾਘਾ ਹੋ ਰਹੀ ਹੈ। ਲੋਕ ਆਖ ਰਹੇ ਹਨ ਕਿ ਭਾਵੇਂ ਖ਼ਾਨ ਸਾਹਿਬ ਦੀ ਦੁਕਾਨ ਛੋਟੀ ਹੈ, ਪਰ ਉਸ ਦੀ ਸੋਚ ਬੜੀ ਵੱਡੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪਾਕਿਸਤਾਨੀ ਚਾਹ ਦੇ ਵਿਗਿਆਪਨ ਦਾ ਇਕ ਵੀਡੀਓ ਵਾਇਰਲ ਹੋਇਆ ਸੀ। ਇਸ ਵਿਚ ਅਭਿਨੰਦਨ ਨੂੰ ਵਿਖਾਇਆ ਗਿਆ ਸੀ। ਇਸ ਵਿਚ ਅਭਿਨੰਦਨ ਚਾਹ ਦੀ ਚੁਸਕੀ ਲੈਂਦੇ ਹੋਏ ਚਾਹ ਬੜੀ ਸੁਆਦ, ਧੰਨਵਾਦ ਆਖਦੇ ਨਜ਼ਰ ਆ ਰਹੇ ਹਨ। ਹਾਲਾਂਕਿ ਬਾਅਦ ਵੀ ਇਹ ਵੀ ਚਰਚਾ ਹੋਈ ਕਿ ਇਹ ਵਿਗਿਆਪਨ ਨਕਲੀ ਹੈ।