ਨੂੰਹ ਨੇ ਗਰਭਪਾਤ ਕਰਵਾਉਣ ਤੋਂ ਕੀਤਾ ਮਨ੍ਹਾ, ਸੁਹਰਿਅਾਂ ਨੇ ਕੁੱਟ-ਕੁੱਟ ਮਾਰਿਅਾ ਬੱਚਿਅਾ…!

516

ਪੰਜਾਬ ਵਿੱਚ ਅੱਜ ਦੇ ਸਮੇਂ ਵਿੱਚ ਸਹੁਰੇ ਪਰਿਵਾਰ ਵੱਲੋਂ ਨੂੰਹ ਨੂੰ ਤੰਗ ਕਰਨ ਦੇ ਕੲੀ ਮਾਮਲੇ ਸਾਹਮਣੇ ਅਾੳੁਂਦੇ ਹਨ, ੳੁੱਥੇ ਹੀ ਬਠਿੰਡਾ ‘ਚ ਵੀ ਅਜਿਹਾ ਮਾਮਲਾ ਦੇਖਣ ਨੂੰ ਮਿਲਿਅਾ, ਜਿਥੇ ਤਿੰਨ ਸਾਲ ਪਹਿਲਾਂ ਮਾਨਸਾ ਦੇ ਪਿੰਡ ਫਫੜੇ ਭਾਈਕਾ ਤੋਂ ਬਠਿੰਡਾ ਦੇ ਪਿੰਡ ਚਾਉਂਕੇ ਵਿਖੇ ਵਿਆਹੀ ਲੜਕੀ ਦੀ ਕੁੱਟ-ਮਾਰ ਕਰਨ ਤੇ ਦਾਜ ਦੀ ਮੰਗ ਨੂੰ ਲੈ ਕੇ ਪੁਲਿਸ ਨੇ ਪਤੀ ਸਮੇਤ ਤਿੰਨ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਪੀੜਤ ਲੜਕੀ ਸਿਵਲ ਹਸਪਤਾਲ ਮਾਨਸਾ ਵਿਖੇ ਜ਼ੇਰੇ ਇਲਾਜ ਹੈ , ਲੜਕੀ ਨੇ ਦੋਸ਼ ਲਾੲਿਅਾ ਕਿ ਸਹੁਰਾ ਪਰਿਵਾਰ ੳੁਸਦਾ ਗਰਭਪਾਤ ਕਰਵਾੳੁਣ ਚਹੁੰਦਾ ਸੀ,ਜਿਸ ਦਾ ਵਿਰੋਧ ਕਾਰਨ ਤੇ ੳੁਸ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ੳੁਸਦੀ ਕੁੱਖ ‘ਚ ਪਲ ਰਹੇ ਬੱਚੇ ਦੀ ਮੌਤ ਹੋ ਗੲੀ, ਪੀੜਤਾ ਦੀ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਲੜਕੀ ਦਾ ਫੋਨ ਆਇਆ ਤੇ ਜਦੋਂ ਉਨ੍ਹਾਂ ਉਥੇ ਜਾ ਕੇ ਦੇਖਿਆ ਤਾਂ ਰਾਜਵਿੰਦਰ ਕੌਰ ਖੂਨ ਨਾਲ ਲਥਪਥ ਹੋ ਕੇ ਬਾਥਰੂਮ ਵਿੱਚ ਬੇਹੋਸ਼ ਡਿੱਗੀ ਪਈ ਮਿਲੀ ਤੇ ਉਸਦੀ ਕੁੱਖ ਵਾਲਾ ਬੱਚਾ ਵੀ ਮਰ ਕੇ ਬਾਹਰ ਡਿੱਗ ਪਿਆ ਸੀ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਸਹੁਰੇ ਪਰਿਵਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਹਸਪਤਾਲ ਦੀ ਜਾਂਚ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਪੁਲਿਸ ਚੌਕੀ ਚਾਉਂਕੇ ਦੇ ਮੁਖੀ ਐੱਸ. ਆਈ. ਭੁਪਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਲੜਕੀ ਰਾਜਵਿੰਦਰ ਕੌਰ ਦੇ ਬਿਆਨ ‘ਤੇ ਉਸਦੇ ਪਤੀ ਰਾਜਵਿੰਦਰ ਸਿੰਘ, ਬਲਵੀਰ ਸਿੰਘ ਤੇ ਅੰਗਰੇਜ਼ ਕੌਰ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।