ਨਿਊਜ਼ੀਲੈਂਡ ਕ੍ਰਾਈਸਟਚਰਚ ਗੋਲ਼ੀਬਾਰੀ ਪੀੜਤਾਂ ਦੀ ਮਦਦ ਲਈ ਸਿੱਖਾਂ ਨੇ ਖੋਲ੍ਹੇ ਦਰਵਾਜ਼ੇ…!

334

ਨਿਊਜ਼ੀਲੈਂਡ ਕ੍ਰਾਈਸਟਚਰਚ ਗੋਲ਼ੀਬਾਰੀ ਪੀੜਤਾਂ ਦੀ ਮਦਦ ਲਈ ਸਿੱਖਾਂ ਨੇ ਖੋਲ੍ਹੇ ਦਰਵਾਜ਼ੇ…
ਜਦੋਂ ਵੀ ਕਿਤੇ ਲੋੜ ਪੈਂਦੀ ਹੈ ਤਾਂ ਸਿੱਖ ਹਮੇਸ਼ਾ ਮਦਦ ਲਈ ਅੱਗੇ ਆਉਂਦੇ ਹਨ। ਉੱਥੇ ਹੀ ਹੁਣ ਨਿਊਜ਼ੀਲੈਂਡ ‘ਚ ਸਿੱਖ ਮਦਦ ਲਈ ਅੱਗੇ ਆਏ ਹਨ, ਬੀਤੇ ਦਿਨੀ ਨਿਊਜ਼ੀਲੈਂਡ ਕ੍ਰਾਈਸਟਚਰਚ ਦੱਖਣੀ ਦੀਪ ‘ਚ ਮੌਜੂਦ ‘ਅਲ ਨੂਰ’ ਅਤੇ ‘ਲਿਨਵੁਡ’ ਮਸਜਿਦਾਂ ਵਿੱਚ ਗੋਲ਼ੀਬਾਰੀ ਦੀ ਘਟਨਾ ਦੌਰਾਨ 49 ਲੋਕ ਮਾਰੇ ਗਏ ਤੇ ਕਈ ਜਖ਼ਮੀ ਹੋ ਗਏ, ਇਸ ਦੁਖਦਾਈ ਘਟਨਾ ਬਾਅਦ ਨਿਊਜ਼ੀਲੈਂਡ ਦਾ ਸਿੱਖ ਭਾਈਚਾਰਾ ਹਰ ਤਰੀਕੇ ਨਾਲ ਪੀੜਤਾਂ ਦੀ ਮਦਦ ਕਰ ਰਿਹਾ ਹੈ।  ਗੁਰੂ ਨਾਨਕ ਫਰੀ ਕਿਚਨ ਇੱਕ ਐਨਜੀਓ ਹੈ ਜੋ ਵੱਖ-ਵੱਖ ਮਨੁੱਖੀ ਸੇਵਾਵਾਂ ਲਈ ਕੰਮ ਕਰਦਾ ਹੈ। ਜਥੇਬੰਦੀ ਨੇ ਆਪਣੇ ਫੇਸਬੁੱਕ ਪੇਜ ਤੋਂ ਲੋਕਾਂ ਨੂੰ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਵਾਰਸਾਂ ਤਕ ਪਹੁੰਚਾਉਣ, ਮ੍ਰਿਤਕ ਦੇਹਾਂ ਨੂੰ ਕਬਰ ਵਿੱਚ ਦਫਨਾਉਣ, ਇਸ ਦੌਰਾਨ ਲੰਗਰ ਲਾਉਣ ਤੇ ਹੋਰ ਕੰਮ-ਕਾਜ ਵਿੱਚ ਉਨ੍ਹਾਂ ਦਾ ਹੱਥ ਵੰਡਾਉਣ ਦੀ ਵੀ ਅਪੀਲ ਕੀਤੀ ਹੈ।ਦੱਸ ਦੇਈਏ ਕਿ 49 ਜਣਿਆਂ ਦੇ ਕਾਤਲ 28 ਸਾਲਾ ਆਸਟ੍ਰੇਲੀਆਈ ਨਾਗਰਿਕ ਬ੍ਰੈਂਟਨ ਹੈਰਿਸਨ ਟੈਰੰਟ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਖ਼ਿਲਾਫ਼ ਅਦਾਲਤੀ ਕਾਰਵਾਈ ਕੀਤੀ ਜਾ ਰਹੀ ਹੈ। ਆਕਲੈਂਡ ਦੀ ਗੁਰੂ ਨਾਨਕ ਫਰੀ ਕਿਚਨ ਨਾਂਅ ਦੀ ਜਥੇਬੰਦੀ ਦੇ ਸਿੱਖ ਭਾਈ ਹਮਲੇ ਵਿੱਚ ਮ੍ਰਿਤਕ ਦੇਹਾਂ ਨੂੰ ਵਾਰਸਾਂ ਤਕ ਪਹੁੰਚਾਉਣ ਤੋਂ ਲੈਕੇ ਪੀੜਤ ਪਰਿਵਾਰਾਂ ਲਈ ਲੰਗਰ ਦੀ ਸੁਵਿਧਾ ਮੁਹੱਈਆ ਕਰਵਾ ਰਹੇ ਹਨ।ਸਾਡੀ ਕੋਸ਼ਿਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ ਤਾਜ਼ਾਂ ਖਬਰਾਂ ਤੇ ਵੀਡਿਓ ਦੇਖਣ ਲਈ ਸਾਡਾ ਪੇਜ਼ ਲਾਇਕ ਜਰੂਰ ਕਰੋ ਤਾਂ ਜੋ ਮਿਲ ਸਕੇ ਹਰ ਜਾਣਕਾਰੀ ਸਭ ਤੋਂ ਪਹਿਲਾਂ