ਨਹਿਰ ‘ਚ ਡੁੱਬਦੀ ਧੀ ਨੂੰ ਬਚਾਉਣ ਲਈ ਪਿਤਾ ਨੇ ਮਾਰੀ ਛਾਲ…!

199

ਮੋਗਾ ਦੇ ਰਹਿਣ ਵਾਲੇ ਵਿਕਾਸ ਸੂਦ ਨਾਂ ਦੇ ਵਿਅਕਤੀ ਵੱਲੋਂ ਆਪਣੀ ਧੀ ਨੂੰ ਨਹਿਰ ਵਿੱਚ ਡੁੱਬਦੇ ਦੇਖ ਕੇ ਉਸ ਦੀ ਜਾਨ ਬਚਾਉਣ ਲਈ ਖੁਦ ਨਹਿਰ ਵਿੱਚ ਛਾਲ ਮਾਰ ਦਿੱਤੀ। ਜਿਸ ਤੋਂ ਬਾਅਦ ਕੁੜੀ ਨੂੰ ਤਾਂ ਉਸ ਵੱਲੋਂ ਬਚਾ ਲਿਆ ਗਿਆ ਪਰ ਵਿਕਾਸ ਦੀ ਮੌਤ ਹੋ ਗਈ। ਪੀੜਤ ਲੜਕੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਨਹਿਰ ਵਿੱਚ ਕੁੱਝ ਸਮਾਨ ਉਤਾਰਨ ਲਈ ਰੁਕੇ ਸਨ ਕਿ ਅਚਾਨਕ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਨਹਿਰ ਵਿੱਚ ਡਿੱਗ ਗਈ ਅਤੇ ਉਸ ਦੇ ਪਿਤਾ ਵੱਲੋਂ ਉਸ ਨੂੰ ਡੁੱਬਦੀ ਦੇਖ ਕੇ ਉਸ ਨੂੰ ਬਚਾਉਣ ਲਈ ਆ ਗਏ ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ ।