ਤੀਜਾ ਵਿਆਹ ਕਰਵਾਉਣ ਜਾ ਰਿਹਾ ਲਾੜਾ ਸਿੱਧਾ ਪਹੁੰਚਿਆ ਥਾਣੇ..

153

ਤੀਜਾ ਵਿਆਹ ਕਰਵਾਉਣ ਜਾ ਰਿਹਾ ਲਾੜਾ ਸਿੱਧਾ ਪਹੁੰਚਿਆ ਥਾਣੇ..
ਹੁਸ਼ਿਆਰਪੁਰ ਹਲਕੇ ਚੱਬੇਵਾਲ ਤੋਂ ਵਿਆਹੁਤਾ ਵਿਅਕਤੀ ਵੱਲੋਂ ਤੀਸਰਾ ਵਿਆਹ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਸੈਦੋ ਪੱਟੀ ‘ਚ ਗਰੀਬ ਪਰਿਵਾਰ ਦੀ ਲੜਕੀ ਨਾਲ ਵਿਆਹ ਕਰਵਾਉਣ ਆਇਆ ਪਰਮਿੰਦਰ ਸਿੰਘ ਨੂੰ ਉਸ ਦੀ ਦੂਜੀ ਪਤਨੀ ਨੇ ਪੁਲਿਸ ਦੀ ਮਦਦ ਨਾਲ ਕਾਬੂ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਰਮਿੰਦਰ ਸਿੰਘ ਵਾਸੀ ਪਿੰਡ ਰੰਧਾਵਾ ਬਰੋਟਾ ਜਿਸ ਦਾ ਵਿਆਹ ਪਚਰੰਗਾ ਦੀ ਰਹਿਣ ਵਾਲੀ ਸੁਖਵਿੰਦਰ ਕੌਰ ਨਾਲ ਹੋਇਆ ਸੀ। ਸੁਖਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਉਸ ਨੂੰ ਕੱਟਦਾ ਮਾਰਦਾ ਸੀ, ਜਿਸ ਤੋਂ ਬਾਅਦ ਸੁਖਵਿੰਦਰ ਦੇ ਮਾਪੇ ਉਸ ਨੂੰ ਘਰ ਵਾਪਸ ਲੈ ਆਏ ਤੇ ਤਲਾਕ ਦਾ ਕੇਸ ਲਾ ਦਿੱਤਾ। ਪਰ ਕੋਰਟ ਦਾ ਕੋਈ ਫੈਸਲਾ ਨਹੀ ਆਇਆ।ਸੁਖਵਿੰਦਰ ਨੂੰ ਪਤਾ ਲੱਗਿਆ ਕਿ ਉਹ ਅੱਠ ਦਿਨ ਪਹਿਲਾਂ ਦੁਬਈ ਤੋਂ ਵਾਪਿਸ ਆਇਆ ਤੇ ਉਹ ਤੀਜਾ ਵਿਆਹ ਕਰਵਾਉਣ ਜਾ ਰਿਹਾ ਸੀ। ਪਰ ਪਰਮਿੰਦਰ ਦੀ ਮਦਦ ਨਾਲ ਉਸ ਨੂੰ ਕਾਬੂ ਕਰ ਲਿਆ