ਜੈੱਟ ਏਅਰਵੇਜ਼ ਦੇ ਕਰਮਚਾਰੀ ਨੇ ਕੀਤੀ ਖੁਦਕੁਸ਼ੀ..!

197

ਬੀਤੇ ਦਿਨ ਹੀ ਜੈਟ ਏਅਰਵੇਜ਼ ਦੇ ਬੰਦ ਹੋਣ ਕਾਰਨ ਉੱਥੇ ਕੰਮ ਕਰਨ ਵਾਲੇ ਬਹੁਤ ਕਰਮਚਾਰੀਆਂ ਦੀਆਂ ਨੋਕਰੀਆਂ ਜਾਣ ਕਾਰਨ ਉਹਨਾਂ ਨੂੰ ਆਰਥਿਕ ਮੁਸ਼ਕਿਲਾਂ ਆਉਣ ਲੱਗੀਆ, ਅਜਿਹਾ ਹੀ ਇੱਕ ਮਾਮਲਾ ਮਹਾਰਾਸ਼ਟਰ ‘ਚ ਦੇਖਣ ਨੂੰ ਸਾਹਮਣੇ ਆਇਆ ਜਿੱਥੇ ਕਿ ਜੈੱਟ ਏਅਰਵੇਜ਼ ਦੇ ਇਕ ਸੀਨੀਅਰ ਟੈਕਨੀਸ਼ੀਅਨ ਨੇ ਮਹਾਰਾਸ਼ਟਰ ਦੇ ਪਾਲਘਰ ‘ਚ ਖੁਦਕੁਸ਼ੀ ਕਰ ਲਈ। ਕਰਮਚਾਰੀ ਕੈਂਸਰ ਦਾ ਪੀੜਤ ਸੀ। ਪਰਿਚਾਲਨ ਬੰਦ ਕਰਨ ਵਾਲੇ ਜੈੱਟ ਏਅਰਵੇਜ਼ ਨੇ ਕਈ ਮਹੀਨਿਆਂ ਤੋਂ ਆਪਣੇ ਕਰਮਚਾਰੀਆਂ ਦੀ ਤਨਖਾਹ ਨਹੀਂ ਦਿੱਤੀ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਉਹ ਕੈਂਸਰ ਨਾਲ ਪੀੜਤ ਸਨ ਤੇ ਉਨ੍ਹਾਂ ਦੀ ਕੀਮੋਥੈਰੇਪੀ ਚੱਲ ਰਹੀ ਸੀ। ਤੇ ਉਹਨਾਂ ਨੂੰ ਤਨਖਾਹ ਵੀ ਨਹੀ ਮਿਲੀ ਸੀ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਪਰਿਵਾਰ ‘ਚ ਪਤਨੀ, ਦੋ ਬੇਟੇ ਤੇ ਦੋ ਬੇਟੀਆਂ ਹਨ।