ਜਾਣੋ ਕਿੳੁਂ ਕਮਲ ਖੰਗੂਰਾ ਰਹੀ ਪੰਜਾਬੀ ਇੰਡਸਟਰੀ ਤੋਂ ਦੂਰ..!

2218

ਜਾਣੋ ਕਿੳੁਂ ਕਮਲ ਖੰਗੂਰਾ ਰਹੀ ਪੰਜਾਬੀ ਇੰਡਸਟਰੀ ਤੋਂ ਦੂਰ… ਕਮਲ ਖੰਗੂਰਾ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ ਚੰਡੀਗੜ੍ਹ ਵਿੱਚ ਹੋਇਆ ਸੀ ਉਹ ਇੱਥੇ ਹੀ ਪੜੇ ਲਿਖੇ ਤੇ ਵੱਡੇ ਹੋਏ ਸਨ । ਜਦੋਂ ਕਿ ਉਹ ਸੰਗਰੂਰ ਦੇ ਰਹਿਣ ਵਾਲੇ ਹਨ ।ਕਮਲ ਦੀ ਨਿੱਜ਼ੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਸਾਲ 2014 ਵਿੱਚ ਵਿੱਕੀ ਸ਼ੇਰਗਿੱਲ ਨਾਲ ਵਿਆਹ ਕਰਵਾਇਆਂ ਸੀ ।ਕਮਲ ਜਦੋਂ 12 ਸਾਲਾ ਦੀ ਸੀ ਤਾਂ ਉਹਨਾਂ ਨੇ ਪੰਜਾਬੀ ਇੰਡਸਟਰੀ ਵਿੱਚ ਪੈਰ ਰੱਖ ਲਏ ਸਨ । ਉਹਨਾਂ ਨੇ ਸਕੂਲ ਵਿੱਚ ਪੜਦੇ ਹੋਏ ਹੀ ਇੱਕ ਵੀਡਿਓ ਕੀਤਾ ਸੀ । ਇਸ ਤੋਂ ਬਾਅਦ ਉਹਨਾਂ ਨੇ ਕਦੇ ਵੀ ਪਿੱਛੇ ਮੁੜਕੇ ਨਹੀਂ ਦੇਖਿਆ । ਹੁਣ ਤੱਕ ਉਹ 200 ਤੋਂ ਵੱਧ ਗਾਣਿਆਂ ਵਿੱਚ ਮਾਡਲ ਦੇ ਤੌਰ ਤੇ ਕੰਮ ਕਰ ਚੁੱਕੇ ਹਨ ।ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਉਣ ਵਾਲੇ ਹਰ ਦੂਜੇ ਗਾਣੇ ਵਿੱਚ ਕਮਲ ਹੀ ਦਿਖਾਈ ਦਿੰਦੀ ਸੀ । ਪਰ ਇਸ ਸਭ ਦੇ ਚਲਦੇ ਉਹ ਅਚਾਨਕ ਇੰਡਸਟਰੀ ਵਿੱਚੋਂ ਗਾਇਬ ਹੋ ਗਏ ਸਨ
। ਜਿਸ ਬਾਰੇ ਕਮਲ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਹੈ ਕਿ ਕੰਮ ਦੇ ਚੱਕਰ ਵਿੱਚ ਉਹਨਾਂ ਦੀ ਪੜਾਈ ਅਧੂਰੀ ਰਹਿ ਗਈ ਸੀ । ਇਸ ਲਈ ਉਹਨਾਂ ਨੇ ਆਪਣੀ ਪੜਾਈ ਨੂੰ ਪੂਰਾ ਕਰਨ ਲਈ ਇੰਡਟਰੀ ਨੂੰ ਥੋੜੇ ਸਮੇਂ ਲਈ ਛੱਡ ਦਿੱਤਾ ਸੀ । ਸਾਡੀ ਕੋਸ਼ਿਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ ਕਰਦੇ ਹਾਂ ਤਾਜ਼ਾਂ ਖਬਰਾਂ ਤੇ ਵੀਡਿਓ ਦੇਖਣ ਲੲੀ ਸਾਡਾ ਪੇਜ਼ ਲਾੲਿਕ ਕਰੋ