ਚਾਹ ਵੇਚਣ ਵਾਲੇ ਦੇ ਦੋਵੇਂ ਪੁੱਤ ਬਣੇ ਇੰਜੀਨੀਅਰ, ਲੱਗਾ 15-15 ਲੱਖ ਦਾ ਸਾਲਾਨਾ ਪੈਕੇਜ

448

ਚਾਹ ਵੇਚਣ ਵਾਲੇ ਦੇ ਦੋਵੇਂ ਪੁੱਤ ਬਣੇ ਇੰਜੀਨੀਅਰ, ਲੱਗਾ 15-15 ਲੱਖ ਦਾ ਸਾਲਾਨਾ ਪੈਕੇਜ| ਕਹਿੰਦੇ ਹਨ ਕਿ ਮਿਹਨਤ ਕਰਨ ਵਾਲਿਆਂ ਨੂੰ ਸਫਲਤਾ ਜਰੂਰ ਮਿਲਦੀ ਹੈ, ਇਸ ਦੀ ਮਿਸਾਲ ਅੱਜ ਫਿਰ ਜਲੰਧਰ ‘ਚ ਕਾਇਮ ਹੋਈ ਹੈ, ਜਿੱਥੇ ਕਿ ਇੱਕ ਚਾਹ ਦੀ ਰੇਹੜੀ ਲਗਾਉਣ ਵਾਲੇ ਦੇ ਪੁੱਤ ਅਮਿਤ ਅਤੇ ਸੁਮਿਤ ਨਾਂ ਦੇ ਨੌਜਵਾਨਾਂ ਨੇ ਇੰਜੀਨੀਅਰ ਬਣ ਕੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਤਹਾਨੂੰ ਦੱਸ ਦਇਏ ਕਿ ਚਾਹ ਦੀ ਰੇਹੜੀ ਲਗਾਉਣ ਵਾਲਾ ਜਤਿੰਦਰ ਕੁਮਾਰ ਬਿਹਾਰ ਨਾਲ ਸਬੰਧ ਰੱਖਦਾ ਹੈ, ਜੋ ਕਿ ਆਰਥਿਕ ਮੰਦਹਾਲੀ ਨਾਲ ਜੂਝਦੇ ਹੋਏ ਉਸ ਨੇ ਆਪਣੇ ਦੋਵਾਂ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਪੜਾਇਆ। ਦੋਵੇਂ ਬੇਟੇ ਪੜਾਈ ਵਿੱਚ ਹੁਸ਼ਿਆਰ ਸੀ, ਜਿਸ ਕਾਰਨ ਉਹ ਨਵੀਆਂ ਨਵੀਆਂ ਮੰਜ਼ਿਲਾਂ ਨੂੰ ਛੋਹਦੇਂ ਗਏ। ਦੋਵਾਂ ਭਰਾਵਾਂ ਨੇ ੧੨ਵੀਂ ਦੀ ਪੜਾਈ ਪੂਰੀ ਕਰ ਲਈ, ਤੇ ਉਹਨਾਂ ਨੇ ਇੰਜੀਨੀਅਰਿੰਗ ਕਰਨ ਦਾ ਸੋਚਿਆ ਤਾਂ ਲੱਖਾਂ ਰੁਪਏ ਦੇ ਖਰਚ ਦਾ ਸੁਣ ਕੇ ਹੋਸ਼ ਉੱਡ ਗਏ। ਦੋਵਾਂ ਭਰਾਵਾਂ ਦੀ ਮਿਹਨਤ ਦੇਖਦੇ ਹੋਏ ਬਹੁਤ ਲੋਕਾਂ ਨੇ ਉਹਨਾਂ ਦੀ ਮਾਲੀ ਸਹਾਇਤਾ ਕੀਤੀ । ਪੰਜ ਸਾਲ ਦੀ ਮਿਹਨਤ ਤੋਂ ਬਾਅਦ ਅਮਿਤ ਸਾਫਟਵੇਅਰ ਇੰਜੀਨੀਅਰ ਬਣ ਗਿਆ ਤੇ ਸਮੇਤ ਕੈਮੀਕਲ ਇੰਜੀਨੀਅਰਵੇਂ ਭਰਾਵਾਂ ਦੀ ਮਿਹਨਤ ਉਸ ਵਕਤ ਹੋਰ ਰੰਗ ਲਿਆਈ ਜਦੋਂ ਕੌਮਾਂਤਰੀ ਪੱਧਰ ਦੀਆਂ ਕੰਪਨੀਆਂ ਦੇ ਵੱਲੋਂ ਪੰਦਰਾਂ ਪੰਦਰਾਂ ਲੱਖ ਰੁਪਏ ਦਾ ਸਾਲਾਨਾ ਪੈਕੇਜ ਵੀ ਮਿਲ ਗਿਆ। ਪਿਤਾ ਜਤਿੰਦਰ ਨੇ ਦੱਸਿਆ ਕਿ ਉਹਨਾਂ ਦੇ ਦੋਵੇਂ ਪੁੱਤ ਭਾਵੇਂ ਹੀ ਚੰਗੇ ਮੁਕਾਮ ਤੇ ਹਨ ਪਰ ਉਹ ਆਪਣਾ ਰੁਜ਼ਗਾਰ ਨਿਰੰਤਰ ਜਾਰੀ ਰੱਖਣਗੇ