ਖਾਲਿਸਤਾਨੀ ਕਮਾਂਡੋ ਫੋਰਸ ਦਾ ਮੈਂਬਰ ਗੁਰਸੇਵਕ ਸਿੰਘ ਦਿੱਲੀ ਤੋਂ ਗ੍ਰਿਫਤਾਰ…!

163

ਅੰਤਰਰਾਜੀ ਗੈਂਗਸਟਰ ਜਾਂਚ ਦਸਤੇ (ਆਈ. ਜੀ. ਆਈ. ਐੱਸ.), ਕ੍ਰਾਈਮ ਬਰਾਂਚ ਦਿੱਲੀ ਵਲੋਂ ਖ਼ਾਲਿਸਤਾਨ ਕਮਾਂਡੋ ਫੋਰਸ (ਕੇ. ਸੀ. ਐੱਫ.) ਦੇ ਇੱਕ ਭਗੌੜੇ ਮੈਂਬਰ ਨੂੰ ਅੱਜ ਦਿੱਲੀ ਦੇ ਬੱਸ ਸਟੈਂਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਫੜੇ ਗਏ ਅੱਤਵਾਦੀ ਦੀ ਪਹਿਚਾਣ 53 ਸਾਲਾ ਗੁਰਸੇਵਕ ਸਿੰਘ ਉਰਫ਼ ਬਬਲੂ ਵਜੋਂ ਹੋਈ ਹੈ।ਐਡੀਸ਼ਨਲ ਪੁਲਸ ਕਮਿਸ਼ਨਰ ਅਜੀਤ ਕੁਮਾਰ ਸਿੰਗਲਾ ਨੇ ਦੱਸਿਆ ਕਿ ਗੁਰਸੇਵਕ 50 ਤੋਂ ਵਧ ਅੱਤਵਾਦੀ ਗਤੀਵਿਧੀਆਂ, ਪੁਲਸ ਅਧਿਕਾਰੀਆਂ ਅਤੇ ਖ਼ਬਰੀਆਂ ਦੀ ਹੱਤਿਆ, ਬੈਂਕਾਂ ਵਿਚ ਡਕੈਤੀ ਅਤੇ ਹੋਰ ਮਾਮਲਿਆਂ ਵਿਚ ਸ਼ਾਮਲ ਰਿਹਾ ਹੈ। ਪੁਲਸ ਨੇ ਦੱਸਿਆ ਕਿ ਗੁਰਸੇਵਕ ਕਈ ਮਾਮਲਿਆਂ ਵਿਚ 26 ਤੋਂ ਵੀ ਜ਼ਿਆਦਾ ਸਾਲਾਂ ਤਕ ਜੇਲ ਵਿਚ ਰਿਹਾ ਅਤੇ ਉਹ ਪਾਕਿਸਤਾਨ ਸਥਿਤ ਕੁਝ ਅੱਤਵਾਦੀ ਸੰਗਠਨਾਂ ਦੇ ਸੰਪਰਕ ਵਿਚ ਸੀ। ਸਾਡੀ ਕੋਸ਼ਿਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ ਤਾਜ਼ਾਂ ਖਬਰਾਂ ਤੇ ਵੀਡੀਓ ਦੇਖਣ ਲੲੀ ਸਾਡਾ ਪੇਜ਼ ਲਾੲਿਕ ਜਰੂਰ ਕਰੋ