ਕੈਨੇਡਾ ‘ਚ ਲਾਵਾਂ ਲੈਣ ਉਪਰੰਤ ਸੋਫੇ ਤੇ ਬੈਠਣ ਦੇ ਮਾਮਲੇ ‘ਚ ਅਕਾਲ ਤਖਤ ਸਾਹਿਬ ਨੇ ਲਿਆ ਨੋਟਿਸ

274

ਬੀਤੇ ਦਿਨੀ ਇੱਕ ਵੀਡਿਓ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਰਹੀ ਸੀ, ਜਿਸ ਵਿੱਚ ਇੱਕ ਲਾੜਾ-ਲਾੜੀ ਦੇ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਲਾਵਾਂ ਲੈਂਦੇ ਸਮੇਂ ਸੋਫੇ ਤੇ ਬੈਠ ਜਾਂਦੇ ਸੀ, ਇਹ ਵੀਡੀਓ ਸੋਸ਼਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਤੇ ਲੋਕ ਇਸ ਵੀਡਿਓ ਦੀ ਨਖੇਧੀ ਕਰ ਰਹੇ ਹਨ। ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਖਤ ਨੋਟਿਸ ਲਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਲਾਵਾਂ ਲੈਣ ਉਪਰੰਤ ਸੋਫੇ ਤੇ ਬੈਠਣਾ ਮਰਿਆਦਾ ਦੇ ਉਲਟ ਹੈ। ਉਹਨਾਂ ਨੇ ਕਿਹਾ ਕਿ ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਉਹ ਗੁਰਬਾਣੀ ਤੇ ਗੁਰੂ ਸਾਹਿਬ ਦਾ ਸਤਿਕਾਰ ਬਣਾਈ ਰੱਖਣ। ਇਸ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੋਟਿਸ ‘ਚ ਲਿਆ ਕੇ ਤਰੁੰਤ ਕਾਰਵਾਈ ਦੀ ਮੰਗ ਕੀਤੀ ਹੈ। ਜਿਹਨਾਂ ਨੇ ਮਰਿਆਦਾ ਦੇ ਉਲਟ ਜਾਣ ਦੀ ਕੋਸ਼ਿਸ ਕੀਤੀ ਹੈ ਉਹਨਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ