ਇੰਟਰਨੈਟ ਨੂੰ ਘਰ ਘਰ ਵਿੱਚ ਪਹੁੰਚਾਉਣ ਵਾਲਾ ਇਹ ਹੈ ਪੰਜਾਬੀ…!

330

31 ਅਕਤੂਬਰ 1926 ਨੂੰ ਮੋਗਾ ਵਿਖੇ ਜਨਮੇ ਸ੍ਰ. ਨਰਿੰਦਰ ਸਿੰਘ ਕਪਾਨੀ ਨੇ ਫਾਈਬਰ ਆਪਟਿਕਸ ਦੀ ਖੋਜ ਕਰਕੇ ਦੁਨੀਆਂ ਭਰ ਵਿੱਚ ਪ੍ਰਸਿੱਧੀ ਖੱਟੀ ਹੈ। ਫਾਰਚੂਨ ਮੈਗਜ਼ੀਨ ਨੇ ਉਸਨੂੰ 1999 ਵਿੱਚ ਬਿਜ਼ਨਸਮੈਨ ਆਫ ਦਾ ਸੈਂਚੁਰੀ ਐਲਾਨਿਆ ਸੀ। ਨਰਿੰਦਰ ਸਿੰਘ ਕਪਾਨੀ ਨੇ ਭਾਰਤ ਵਿੱਚੋਂ ਹੀ ਸਿੱਖਿਆ ਹਾਸਲ ਕੀਤੀ। ਉਹ 45 ਸਾਲ ਅਮਰੀਕਾ ਰਹੇ। 1952 ਵਿੱਚ ਪਹਿਲਾਂ ਮਿਲੇ ਅਧਿਐਨ ਨੇ ਆਪਟੀਕਲ ਫਾਈਬਰ ਦੀ ਖੋਜ ਦਾ ਰਸਤਾ ਦਿਖਾਇਆ। ਕਪਾਨੀ ਨੇ ਆਗਰਾ ਯੂਨੀਵਰਸਿਟੀ ਤੋਂ ਸਾਇਸ ਵਿੱਚ ਗ੍ਰੈਜੂਏਸ਼ਨ ਡਿਗਰੀ ਹਾਸਲ ਕੀਤੀ ਅਤੇ ਆਪਣੀ ਐਡਵਾਂਸ ਸਟੱਡੀ ਆਪਟਿਕਸ ਵਿਸ਼ੇ ਵਿੱਚ ਪੂਰੀ ਕੀਤੀ। 1955 ਵਿੱਚ ਪੀ. ਐੱਚ. ਡੀ. ਦੀ ਡਿਗਰੀ ਇੰਪੀਰੀਅਲ ਕਾਲਜ ਲੰਡਨ ਤੋਂ ਪ੍ਰਾਪਤ ਕੀਤੀ। ਉਸਦੇ ਪਿਤਾ ਅੰਬਾਲਾ ਦੇ ਪ੍ਰਸਿੱਧ ਪਰਉਪਕਾਰੀ ਸ੍ਰ. ਗੁਰਚਰਨ ਸਿੰਘ ਕੰਪਾਨੀ ਦੇ ਛੋਟੇ ਭਰਾ ਸਨ। ਕੀ ਤੁਸੀਂ ਕਦੀ ਸੋਚਿਆ ਹੈ ਕੇ ਹਰ ਕੰਪਨੀ ਇੰਟਰਨੇਟ ਪੈਕ ਸਾਨੂੰ ਦਿੰਦੀ ਹੈ ਜਾਂ ਬ੍ਰੋਡਬੈਂਡ ਦਿੰਦੀ ਹੈ ਪਰ ਅਸਲ ਵਿਚ ਓਹਨਾ ਨੂੰ ਇਹ ਇੰਟਰਨੇਟ ਕੌਣ ਦਿੰਦਾ ਹੈ ? ਅਸਲ ਵਿੱਚ ਇੰਟਰਨੇਟ ਤੇ ਕਿਸੇ ਇਕ ਕੰਪਨੀ ਦਾ ਅਧਿਕਾਰ ਨਹੀਂ ਹੈ ,ਪਹਿਲਾ ਇਹ ਸਿਰਫ ਮਿਲਿਟ੍ਰੀ ਲਈ ਉਪਲਬਦ ਸੀ ਪਰ ਬਾਅਦ ਵਿੱਚ ਇਸ ਨੂੰ ਸਾਰੇ ਲੋਕਾਂ ਲਈ ਖੋਲ ਦਿੱਤਾ ਗਿਆ । ਜਦੋ ਅਸੀਂ ਇੰਟਰਨੇਟ ਬਾਰੇ ਸੋਚਦੇ ਹਾਂ ਤਾਂ ਅਸੀਂ ਸੋਚਦੇ ਹਾਂ ਕੇ ਇਹ ਸਾਨੂੰ ਟਾਵਰ ਤੋਂ ਮਿਲਦਾ ਹੈ ਜਾਂ ਸੈਟੇਲਾਈਟ ਸਾਡੇ ਤਕ ਪਹੁੰਚਾਉਂਦਾ ਹੈ ਪਰ ਇਹ ਸੱਚ ਨਹੀਂ ਹੈ,99% ਇੰਟਰਨੇਟ ਸਾਡੇ ਕੋਲ ਫਾਈਬਰ ਆਪਟਿਕਸ ਰਹੀ ਆਉਂਦਾ ਹੈ ਜਿਸ ਦੀਆ ਤਾਰਾ ਸਮੁੰਦਰ ਚ ਵੱਡੀਆਂ ਕੰਪਨੀਆਂ ਨੇ ਬਿਛਾਈਆ ਹਨ,ਅੱਗੋਂ ਇਹ ਕੰਪਨੀਆਂ ਛੋਟੀਆਂ ਕੰਪਨੀਆਂ ਨੂੰ ਇੰਟਰਨੇਟ ਦਿੰਦੀਆਂ ਹਨ।ਸਾਡੇ ਦੇਸ਼ ਵਿੱਚ ਤੇ ਸਾਡੇ ਦੇਸ਼ ਦੇ ਆਲੇ ਦੁਆਲੇ ਹਿੰਦ ਮਹਾਸਾਗਰ ਚ ਟਾਟਾ ਕਮਯੂਨੀਕੈਸ਼ਨ ਨੇ ਫਾਈਬਰ ਆਪਟਿਕਸ ਬਿਸ਼ਾਈ ਹੋਈ ਹੈ ਦੁਨੀਆ ਦਾ 24 % ਡਾਟਾ ਇਹਨਾਂ ਕੇਬਲਸ ਦੁਆਰਾ ਹੀ ਟਰਾਂਸਫਰ ਹੁੰਦਾ ਹੈ।ਸਾਡੇ ਲਈ ਕਿੰਨੀ ਸ਼ਰਮਨਾਕ ਗੱਲ ਹੈ ਕੇ ਅਸੀਂ ਏਡੇ ਵੱਡੇ ਹੀਰੋ ਨੂੰ ਨਹੀਂ ਜਾਣਦੇ ਜਾ ਸਾਡੇ ਬੱਚਿਆਂ ਨੂੰ ਇਹਨਾਂ ਬਾਰੇ ਨਹੀਂ ਪਤਾ ਜੇ ਕਿਸੇ ਬਾਹਰਲੇ ਦੇਸ਼ ਦੇ ਹੁੰਦੇ ਤਾ ਅਸੀਂ ਕਹਿਣਾ ਸੀ ਕੇ ਉਸ ਦੇਸ਼ ਚ ਟੈਕਨੋਲੋਜੀ ਹੈ ਇਹ ਹੈ ਉਹ ਹੈ ਉਥੇ ਤਰੱਕੀ ਇਸ ਲਈ ਹੈ ਕਿਊ ਕੇ ਉਥੇ ਪਾੜੇ ਲਿਖੇ ਬੰਦਿਆਂ ਦੀ ਕਦਰ ਹੈ ਨਾ ਕੇ ਸਿਆਸਦਾਨ ਦੀ।ਅਸੀਂ ਆਪਣੇ ਦੇਸ਼ ਦੇ ਹੀਰਿਆਂ ਨੂੰ ਸਹੀ ਸਨਮਾਨ ਹੀ ਨੀ ਦਿੰਦੇ ।