ਆਸਟ੍ਰੇਲੀਆ ‘ਚ ਭਾਰਤੀ ਤੇ ਲੱਗਾ ੧ ਲੱਖ ਡਾਲਰ ਦੀ ਧੋਖਾਧੜੀ ਦੇ ਦੋਸ਼ ‘ਚ ਗ੍ਰਿਫਤਾਰ…!

191

ਆਸਟ੍ਰੇਲੀਆ ‘ਚ ਭਾਰਤੀ ਤੇ ਲੱਗਾ ੧ ਲੱਖ ਡਾਲਰ ਦੀ ਧੋਖਾਧੜੀ ਦੇ ਦੋਸ਼ ‘ਚ ਗ੍ਰਿਫਤਾਰ, ਸਿਡਨੀ ਪੁਲਿਸ ਨੇ ਇਕ ਲੱਖ ਡਾਲਰ ਦੀ ਚੋਰੀ ਦੇ ਦੋਸ਼ ਹੇਠ ਭਾਰਤੀ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਸ਼ਾਲਿਨ ਪਟੇਲ (22 ਸਾਲ) ਜਿਸ ਉੱਪਰ ਦੋਸ਼ ਲਗਾਏ ਗਏ ਹਨ ਕਿ ਉਸ ਨੇ ਮੋਬਾਈਲ ਫ਼ੋਨ, ਇਲੈਕਟ੍ਰੋਨਿਕ ਉਪਰਕਨ, ਲੈਪਟਾਪ ਆਦਿ ਕਿਸੇ ਹੋਰ ਦੇ ਨਾਂਅ ‘ਤੇ ਖਰੀਦੇ ਹਨ | ਉਸ ਦੇ ਘਰ ‘ਚੋਂ ਪੁਲਿਸ ਵਲੋਂ ਬਹੁਤ ਹੀ ਮਹਿੰਗੀਆਂ ਘੜੀਆਂ, ਲਗਜ਼ਰੀ ਸਾਮਾਨ ਨੂੰ ਵੀ ਜ਼ਬਤ ਕੀਤਾ ਗਿਆ ਹੈ |ਨਿਊ ਸਾਊਥ ਵੇਲਸ ਪੁਲਿਸ ਅਨੁਸਾਰ ਪਟੇਲ ਇਕ ਗੈਂਗ ਦਾ ਹਿੱਸਾ ਸੀ, ਜੋ ਪਿਛਲੇ ਸਾਲ ਫਰਵਰੀ ਤੋਂ ਸਤੰਬਰ ਤੱਕ 70 ਮੋਬਾਈਲ ਫ਼ੋਨ ਅਤੇ ਇਕ ਲੱਖ ਡਾਲਰ ਦੀ ਹੋਰਨਾਂ ਲੋਕਾਂ ਦੇ ਨਾਵਾਂ ‘ਤੇ ਖਰੀਦਦਾਰੀ ਕਰ ਚੁੱਕਾ ਹੈ | ਉਸ ਦੇ ਉੱਪਰ ਚਾਰ ਤਰ੍ਹਾਂ ਦੇ ਦੋਸ਼ ਲਗਾਏ ਹਨ, ਜਿਸ ‘ਚ ਧੋਖਾਧੜੀ, ਅਪਰਾਧ ਕਰਨਾ, ਗਲਤ ਪਛਾਣ ਦੇਣਾ ਆਦਿ ਸ਼ਾਮਿਲ ਹਨ | ਉਸ ਨੂੰ 11 ਅਪ੍ਰੈਲ ਨੂੰ ਬਲੈਕਟਾਊਨ ਅਦਾਲਤ ‘ਚ ਸਖ਼ਤ ਸ਼ਰਤਾਂ ਲਗਾ ਕੇ ਜ਼ਮਾਨਤ ਦਿੱਤੀ ਗਈ ਹੈ | ਉਸ ਵਲੋਂ ਵਿਦੇਸ਼ਾਂ ‘ਚ ਵੀ ਸਾਮਾਨ ਖਰੀਦਣ ਅਤੇ ਲੋਕਾਂ ਦੇ ਬੈਂਕ ਖਾਤਿਆਂ ‘ਚੋਂ ਭੁਗਤਾਨ ਕੀਤਾ ਗਿਆ ਸੀ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਗਿ੍ਫ਼ਤਾਰੀਆਂ ਦੀ ਉਮੀਦ ਕੀਤੀ ਜਾ ਰਹੀ ਹੈ | ਜਾਂਚ ਕਰ ਰਹੇ ਅਧਿਕਾਰੀਆਂ ਨੇ ਕਿਹਾ ਕਿ ਪਿਛਲੇ ਬਾਰਾਂ ਮਹੀਨਿਆਂ ‘ਚ ਅਜਿਹੀਆਂ ਕਈ ਤਰ੍ਹਾਂ ਦੀਆਂ ਠੱਗੀਆਂ ਲੋਕਾਂ ਨਾਲ ਹੋ ਚੁੱਕੀਆਂ ਹਨ |