ਅੰਮ੍ਰਿਤਸਰ ‘ਚ ਬੇਖ਼ੌਫ ਬਦਮਾਸ਼, CCTV ਵਿਚ ਕੈਦ ਹੋਈ ਦਿਲ ਹਿਲਾਉਣ ਵਾਲੀ ਘਟਨਾ….

391

ਅੰਮ੍ਰਿਤਸਰ ‘ਚ ਬੇਖ਼ੌਫ ਬਦਮਾਸ਼, CCTV ਵਿਚ ਕੈਦ ਹੋਈ ਦਿਲ ਹਿਲਾਉਣ ਵਾਲੀ ਘਟਨਾ….
ਅੱਜ ਦੇ ਸਮੇਂ ਵਿੱਚ ਲੁੱਟਾਂ ਖੋਹਾਂ ਦੀਅਾਂ ਕੲੀ ਘਟਨਾਂਵਾਂ ਸਾਹਮਣੇ ਅਾੳੁਦੀ ਰਹਿੰਦੀਅਾਂ ਅੰਮ੍ਰਿਤਸਰ ਵਿਚ ਲੁਟੇਕੇ ਬੇਖੌਫ ਹੋ ਕੇ ਲੁੱਟ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ਤੇ ਪੁਲਿਸ ਲਈ ਵੱਡੀ ਸਿਰਦਰਦੀ ਬਣੇ ਹੋਏ ਹਨ। ਪਿਛਲੇ ਕੁਝ ਘੰਟੀਆਂ ਵਿਚ 3 ਵਾਰਦਾਤਾਂ ਸਾਹਮਣੇ ਆਈਆਂ ਹਨ।ੳੁੱਥੇ ਹੀ ਅੰਮ੍ਰਿਤਸਰ ‘ਚ ਦਿਨ ਦਿਹਾੜੇ ਲੁਟੇਰਿਆਂ ਵੱਲੋਂ ਮਹਿਲਾ ਤੋਂ ਪਰਸ ਖੋਹਣ ਦੀ ਕੋਸ਼ਿਸ਼ ਗਈ। ਲੁੱਟ ਖੋਹ ਦੌਰਾਨ ਮਹਿਲਾ ਬੁਰੀ ਤਰ੍ਹਾਂ ਜਖਮੀ ਹੋਈ ਹੈ। ਇਹ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ। ਇਸ ਤੋਂ ਪਹਿਲਾਂ ਪਵਨ ਨਗਰ ਵਿਚ ਦੋ ਮੋਟਰਸਾਈਕਲ ਸਵਾਰ ਬਦਮਾਸ਼ ਮਹਿਲਾ ਦਾ ਪਰਸ ਖੋਹ ਕੇ ਫਰਾਰ ਹੋ ਗਏ। ਬਾਈਕ ਸਵਾਰ 2 ਬਦਮਾਸ਼ਾਂ ਨੇ ਮਹਿਲਾ ਦਾ ਪਿੱਛਾ ਕੀਤਾ। ਸਕੂਟੀ ਸਵਾਰ ਮਹਿਲਾ ਜਿਵੇਂ ਹੀ ਆਪਣੇ ਘਰ ਸਾਹਮਣੇ ਰੁਕੀ ਤਾਂ ਇੱਕ ਬਦਮਾਸ਼ ਨੇ ਮਹਿਲਾ ਦਾ ਪਰਸ ਖੋਹ ਲਿਆ ਅਤੇ ਪਹਿਲਾਂ ਤੋਂ ਹੀ ਤਿਆਰ ਆਪਣੇ ਸਾਥੀ ਨਾਲ ਬਾਈਕ ਉਤੇ ਫਰਾਰ ਹੋ ਗਿਆ। ਹਾਲਾਂਕਿ ਪੀੜਤ ਮਹਿਲਾ ਨੇ ਬਦਮਾਸ਼ਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਦੋਵੇਂ ਫਰਾਰ ਹੋ ਗਏ। ਇਸ ਸਾਰੀ ਘਟਨਾ ਦੀਆਂ ਤਸਵੀਰਾਂ ਸੀਸੀਟੀਵੀ ਵਿਚ ਕੈਦ ਹੋ ਗਈਆਂ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।ਸਾਡੀ ਕੋਸ਼ਿਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ ਤਾਜ਼ਾਂ ਖਬਰਾਂ ਤੇ ਵੀਡੀਓ ਦੇਖਣ ਲੲੀ ਸਾਡਾ ਪੇਜ਼ ਲਾੲਿਕ ਜਰੂਰ ਕਰੋ ਤਾਂ ਜੋ ਮਿਲ ਸਕੇ ਹਰ ਜਾਣਕਾਰੀ ਸਭ ਤੋਂ ਪਹਿਲਾਂ