ਅਮਰੀਕਾ-ਕੈਨੇਡਾ ‘ਚ ਲੱਗੇ ਭੂਚਾਲ ਦੇ ਤੇਜ਼ ਝਟਕੇ

67

ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਅਤੇ ਕੈਨੇਡਾ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਜਾਣਕਾਰੀ ਮੁਤਾਬਕ ਅਮਰੀਕਾ ‘ਚ 7.1 ਤੀਬਰਤਾ ਦੇ ਭੂਚਾਲ ਦੇ ਝਟਕੇ ਲੱਗੇ। ਇਹ ਭੁਚਾਲ ਸੂਬੇ ‘ਚ ਪਿਛਲੇ 20 ਸਾਲਾਂ ‘ਚ ਸਭ ਤੋਂ ਤਾਕਤਵਾਰ ਸੀ। ਕੈਲੀਫੋਰਨੀਆ ਇੰਸਟੀਚਿਊਟ ਆਫ਼ ਤਕਨਾਲੋਜੀ ਦੀ ਭੂਚਾਲ ਨਿਰੀਖਕ ਲੂਸੀ ਜੋਨਸ ਨੇ ਕਿਹਾ ਕਿ ਇਸ ਦਾ ਕੇਂਦਰ ਦੂਰ-ਦੁਰਾਡੇ ਦੇ ਖੇਤਰ ‘ਚ ਹੋਣ ਕਾਰਨ ਨੁਕਸਾਨ ਬਹੁਤ ਘੱਟ ਹੋਇਆ | ਸੇਨ ਬਰਨਾਰਡੀਨੋ ਕਾਊਾਟੀ ਫਾਇਰ ਵਿਭਾਗ ਨੇ ਕਿਹਾ ਕਿ ਇਮਾਰਤਾਂ ਤੇ ਸੜਕਾਂ ਨੂੰ ਮਾਮੂਲੀ ਨੁਕਸਾਨ ਪਹੁੰਚਾ ਹੈ | ਕੁਝ ਕੁ ਇਮਾਰਤਾਂ ‘ਚ ਤੇ੍ਰੜਾਂ ਪਈਆਂ ਹਨ, ਪਾਣੀ ਦੀਆਂ ਪਾਈਪਾਂ ਅਤੇ ਬਿਜਲੀ ਸਪਲਾਈ ਨੂੰ ਵੀ ਨੁਕਸਾਨ ਪੁੱਜਾ ਹੈ |ਉੱਥੇ ਹੀ ਕੈਲੀਫੋਰਨੀਆ ‘ਚ ਵੀਰਵਾਰ ਨੂੰ ਵੀ 6.4 ਤੀਬਰਤਾ ਦੇ ਭੂਚਾਲ ਦੇ ਝਟਕੇ ਲੱਗੇ ਸਨ। ਕੈਨੇਡਾ ‘ਚ 4.9 ਅਤੇ 5.0 ਤੀਬਰਤਾ ਦੇ ਭੂਚਾਲ ਦੇ ਝਟਕੇ ਲੱਗੇ।